ਖੇਤਰ ਲਈ ਵਰਦਾਨ ਬਣੀ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਅਤੇ ਅਕੈਡਮੀ
ਸਰਸਾ (ਸੱਚ ਕਹੂੰ ਨਿਊਜ/ਸੁਨੀਲ ਬਜਾਜ)। ਭਾਰਤ ਦੇ ਨੌਜਵਾਨ ਕ੍ਰਿਕੇਟਰਾਂ ਦੀ ਨਵੀਂ ਪੀੜ੍ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਮਾਰਗਦਰਸ਼ਨ ਦੀ ਬਦੌਲਤ ਸਫ਼ਲਤਾ ਦੇ ਝੰਡੇ ਗੱਡ ਰਹੀ ਹੈ ਆਪ ਜੀ ਦੇ ਪਵਿੱਤਰ ਅਸ਼ੀਰਵਾਦ ਅਤੇ ਰਹਿਨੁਮਾਈ ’ਚ ਚੱਲ ਰਹੀ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਨਾ ਸਿਰਫ਼ ਖਿਡਾਰੀਆਂ ਨੂੰ ਕ੍ਰਿਕਟ ਦੀਆਂ ਬਰੀਕੀਆਂ ਦੀ ਸਿਖਲਾਈ ਦਿੰਦੀ ਹੈ, ਸਗੋਂ ਉਨ੍ਹਾਂ ਨੂੰ ਜੀਵਨ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਜੇਤੂ ਸੋਚ ਸਿਖਾਉਂਦੀ ਹੈ ਇਸ ਅਕੈਡਮੀ ਦੇ ਚਮਕਦੇ ਸਿਤਾਰੇ ਕਨਿਸ਼ਕ ਚੌਹਾਨ ਨੂੰ ਹਾਲ ਹੀ ’ਚ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਚੁਣਿਆ ਗਿਆ ਹੈ।
ਇਹ ਖਬਰ ਵੀ ਪੜ੍ਹੋ : Barnawa News: ਬਰਨਾਵਾ ਡੇਰੇ ਤੋਂ ਆਈ ਅਹਿਮ ਜਾਣਕਾਰੀ
ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਇਸ ਸਟੇਡੀਅਮ ’ਚ ਮੁਹੱਈਆ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਤੇ ਕੋਚਿੰਗ ਮਾਪਦੰਡਾਂ ਦੇ ਚਲਦਿਆਂ ਕਨਿਸ਼ਕ ਨੇ ਅਕੈਡਮੀ ’ਚ ਸਾਲਾਂ ਤੱਕ ਸਖ਼ਤ ਸਿਖਲਾਈ ਲਈ ਅਤੇ ਟੀਮ ਇੰਡੀਆ ਵੱਲੋਂ ਇੰਗਲੈਂਡ ਤੇ ਅਸਟਰੇਲੀਆ ’ਚ ਖੇਡੀ ਗਈ ਅੰਡਰ-19 ਇੱਕ ਰੋਜ਼ਾ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਇੰਗਲੈਂਡ ’ਚ ਭਾਰਤ ਨੇ 3-2 ਤੇ ਅਸਟਰੇਲੀਆ ’ਚ 3-0 ਨਾਲ ਲੜੀ ਜਿੱਤ ਕੇ ਆਪਣੇ ਦਬਦਬੇ ਦਾ ਸਬੂਤ ਦਿੱਤਾ ਇਨ੍ਹਾਂ ਦੋਵਾਂ ਲੜੀਆਂ ’ਚ ਕਨਿਸ਼ਕ ਨੇ ਆਲਰਾਊਂਡਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਖਿੱਚਿਆ। Shah Satnam Ji Cricket Stadium
ਭਾਵਨਾਤਮਕ ਸਫ਼ਲਤਾ ਤੇ ਅੰਤਰਰਾਸ਼ਟਰੀ ਪਛਾਣ
ਦੁਬਈ ’ਚ ਖੇਡੇ ਗਏ ਅੰਡਰ-19 ਏਸ਼ੀਆ ਕੱਪ ’ਚ ਕਨਿਸ਼ਕ ਦਾ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਹੁਣ ਵੀ ਖਿਡਾਰੀਆਂ ਅਤੇ ਕੋਚਾਂ ਦੀਆਂ ਯਾਦਾਂ ’ਚ ਤਾਜ਼ਾ ਹੈ 46 ਗੇਂਦਾਂ ’ਚ 46 ਦੌੜਾਂ ਅਤੇ 3 ਵਿਕਟਾਂ ਲੈਣ ਵਾਲੇ ਕਨਿਸ਼ਕ ਨੂੰ ‘ਪਲੇਅਰ ਆਫ ਦ ਮੈਚ’ ਦਾ ਪੁਰਸਕਾਰ ਮਿਲਿਆ।
ਅੰਤਰਰਾਸ਼ਟਰੀ ਮਾਪਦੰਡਾਂ ਦਾ ਸਟੇਡੀਅਮ | Shah Satnam Ji Cricket Stadium
ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਸਿਰਫ ਇੱਕ ਖੇਡ ਦਾ ਮੈਦਾਨ ਨਹੀਂ, ਸਗੋਂ ਨਵੇਂ ਖਿਡਾਰੀ ਖਿਡਾਰੀਆਂ ਦੇ ਸੁਫਨਿਆਂ ਦੀ ਉਡਾਣ ਦਾ ਕੇਂਦਰ ਹੈ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਸਿਰਫ਼ 42 ਦਿਨਾਂ ’ਚ ਇਸ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ, ਜੋ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੈ 28 ਅਗਸਤ 2004 ਨੂੰ ਇਸ ਦਾ ਉਦਘਾਟਨ ਹੋਇਆ ਸਟੇਡੀਅਮ ’ਚ ਤਿੰਨ ਪਿੱਚਾਂ ਹਨ, ਇੱਕ ਫਿਰੋਜ਼ਸ਼ਾਹ ਕੋਟਲਾ ਵਰਗੀ, ਦੂਜੀ ਬੈਂਗਲੁਰੂ ਦੇ ਚਿੰਨਾਸਵਾਮੀ ਵਰਗੀ ਤੇ ਤੀਜੀ, ਸੈਂਟਰ ਪਿੱਚ, ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ਵਿੱਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਸਟੇਡੀਅਮ ਦੀ ਬੈਠਣ ਦੀ ਸਮਰੱਥਾ 25,000 ਤੋਂ 30,000 ਦਰਸ਼ਕਾਂ ਦੀ ਹੈ।
ਇਸ ’ਚ ਰੌਸ਼ਨਦਾਰ ਗੇਟ, ਅਨੋਖੇ ਡਿਜ਼ਾਈਨ ਵਾਲੇ ਸਕੋਰ ਬੋਰਡ ਤੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਦੀਆਂ ਸਾਰੀਆਂ ਸਹੂਲਤਾਵਾਂ ਮੌਜ਼ੂਦ ਹਨ ਪੂਜਨੀਕ ਗੁਰੂ ਜੀ ਦਾ ਇਹ ਸੁਫਨਾ ਅਤੇ ਦੂਰਦ੍ਰਿਸ਼ਟੀ ਭਾਰਤੀ ਕ੍ਰਿਕਟ ਲਈ ਅਨਮੋਲ ਸਾਬਤ ਹੋਈ ਹੈ ਕਮਾਲ ਦੀ ਗੱਲ ਇਹ ਵੀ ਹੈ ਕਿ ਟੀ-20 ਟੂਰਨਾਮੈਂਟਾਂ ਦੀ ਸ਼ੁਰੂਆਤ ਵੀ ਪੂਜਨੀਕ ਗੁਰੂ ਜੀ ਵੱਲੋਂ ਹੀ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਸ੍ਰੀ ਜਲਾਲਆਣਾ ਸਾਹਿਬ ਦੇ ਸ਼ਾਹ ਸਤਿਨਾਮ ਜੀ ਸਟੇਡੀਅਮ ’ਚ ਅਤੇ ਉਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ, ਸਰਸਾ ’ਚ 2005 ’ਚ ਪੂਜਨੀਕ ਗੁਰੂ ਜੀ ਵੱਲੋਂ ਦਿਖਾਏ ਗਏ ਇਸ ਸ਼ਾਰਟ ਫਾਰਮੈਟ ਨੂੰ ਜਲਦ ਹੀ ਅੰਤਰਰਾਸ਼ਟਰੀ ਪੱਧਰ ’ਤੇ ਅਪਣਾ ਲਿਆ ਗਿਆ।
ਤੇ ਬਕਾਇਦਾ ਇਸ ਦਾ ਵਰਲਡ ਕੱਪ ਵੀ ਸ਼ੁਰੂ ਹੋ ਗਿਆ ਅਤੇ ਆਈਪੀਐੱਲ ਵਰਗੇ ਸ਼ਾਨਦਾਰ ਟੂਰਨਾਮੈਂਟਾਂ ਦਾ ਆਗਾਜ਼ ਹੋ ਗਿਆ, ਜੋ ਟੀ-20 ਫਾਰਮੈਟ ’ਤੇ ਅਧਾਰਿਤ ਹਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਅਤੇ ਸਟੇਡੀਅਮ ਦੀ ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਸਖ਼ਤ ਮਿਹਨਤ, ਸਮੱਰਪਣ ਅਤੇ ਪੂਜਨੀਕ ਗੁਰੂ ਜੀ ਦਾ ਮਾਰਗਦਰਸ਼ਨ ਕਿਸੇ ਵੀ ਨੌਜਵਾਨ ਦੀ ਸਫ਼ਲਤਾ ਦੀ ਨੀਂਹ ਬਣ ਸਕਦਾ ਹੈ ਕਨਿਸ਼ਕ ਚੌਹਾਨ ਅਤੇ ਅਕੈਡਮੀ ਦੇ ਹੋਰ ਖਿਡਾਰੀ ਇਸ ਦੀ ਜਿਉਂਦੀ-ਜਾਗਦੀ ਉਦਾਹਰਨ ਹਨ ਉਨ੍ਹਾਂ ਜ਼ਰੀਏ ਭਾਰਤ ਦੇ ਨੌਜਵਾਨ ਕ੍ਰਿਕੇਟਰਾਂ ਦਾ ਭਵਿੱਖ ਉੱਜਵਲ ਅਤੇ ਪ੍ਰੇਰਨਾਦਾਇਕ ਦਿਖਾਈ ਦਿੰਦਾ ਹੈ।
ਰਾਸ਼ਟਰੀ-ਅੰਤਰਰਾਸ਼ਟਰੀ ਖਿਡਾਰੀ ਵੀ ਇਸ ਸਟੇਡੀਅਮ ਦੇ ਕਾਇਲ
ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ’ਚ ਸਿਰਫ਼ ਨੌਜਵਾਨ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਦੇ ਨਾਮੀ ਖਿਡਾਰੀ ਵੀ ਖੇਡ ਚੁੱਕੇ ਹਨ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਰਾਟ ਕੋਹਲੀ, ਸ਼ਿਖਰ ਧਵਨ, ਆਸ਼ੀਸ਼ ਨਹਿਰਾ, ਜਹੀਰ ਖਾਨ, ਯੁਸੂਫ ਪਠਾਨ, ਪ੍ਰਵੀਨ ਕੁਮਾਰ, ਆਰਪੀ ਸਿੰਘ, ਜੋਗਿੰਦਰ ਸ਼ਰਮਾ, ਅਮਿਤ ਮਿਸ਼ਰਾ ਤੇ ਵਿਦੇਸ਼ੀ ਖਿਡਾਰੀ ਜੈਕਬ ਮਾਰਟਿਨ ਨੇ ਵੀ ਇੱਥੇ ਬੱਲੇ ਅਤੇ ਗੇਂਦ ਨਾਲ ਕਮਾਲ ਦਿਖਾਇਆ।
ਬੀਸੀਸੀਆਈ ਤਹਿਤ ਰਣਜੀ ਟਰਾਫੀ, ਵਿਜੈ ਹਜ਼ਾਰੇ ਟਰਾਫੀ, ਵੈਟਰਨ ਪਲੇਅਰਸ ਦੇ ਮੈਚ ਅਤੇ ਅੰਡਰ-19 ਟੂਰਨਾਮੈਂਟ ਵੀ ਕਰਵਾਏ ਗਏ ਹਨ ਵੈਟਰਨ ਮੈਚਾਂ ’ਚ ਭਾਰਤ ਅਤੇ ਪਾਕਿਸਤਾਨ ਦੇ ਸਾਬਕਾ ਖਿਡਾਰੀ ਜਿਵੇਂ ਸਈਦ ਅਨਵਰ ਅਤੇ ਵੱਕਾਰ ਯੂਨਸ ਵੀ ਮੈਦਾਨ ’ਚ ਉੱਤਰੇ ਜੋ ਵੀ ਖਿਡਾਰੀ ਇੱਥੇ ਆਏ ਹਨ, ਉਨ੍ਹਾਂ ਨੇ ਇੱਕ ਹੀ ਸੁਰ ’ਚ ਇਹ ਕਿਹਾ ਹੈ ਕਿ ਇਹ ਸਟੇਡੀਅਮ ਅੰਤਰਰਾਸ਼ਟਰੀ ਪੱਧਰ ਦਾ ਹੈ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਬੇਹੱਦ ਸੁਖਦਾਈ ਅਹਿਸਾਸ ਹੋਇਆ ਹੈ।
ਕਨਿਸ਼ਕ ਵਾਂਗ ਹੀ ਅਕੈਡਮੀ ਦੇ ਹੋਰ ਨੌਜਵਾਨ ਖਿਡਾਰੀ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਮਨਵਾ ਚੁੱਕੇ ਹਨ ਲੋਹਾ
- ਅਦਿੱਤਿਆ ਚੌਧਰੀ: ਹਰਿਆਣਾ ਅੰਡਰ-23 ਸੀਨੀਅਰ, ਰਣਜੀ ਟਰਾਫੀ, ਵਿਜੈ ਹਜ਼ਾਰੇ ਟਰਾਫੀ, ਸੀਕੇ ਨਾਇਡੂ ਟਰਾਫੀ।
- ਜਿਤੇਸ਼ ਮਲਿਕ: ਹਰਿਆਣਾ ਅੰਡਰ-23, ਅੰਡਰ-16
- ਸੀਕੇ ਨਾਇਡੂ ਟਰਾਫੀ,
- ਵਿਜੈ ਮਰਚੈਂਟ ਟਰਾਫੀ
- ਰਣਦੀਪ ਬਰਾੜ: ਪੰਜਾਬ ਅੰਡਰ-19, ਕੁੂਚ ਵਿਹਾਰ ਟਰਾਫੀ
- ਹਰਸ਼ਵਰਧਨ: ਇੰਡੀਆ ਨੇਵੀ, ਰਾਜਸਥਾਨ ਅੰਡਰ-19
- ਅਭਿਜੋਤ ਸਿੰਘ, ਅਭਿਸ਼ੇਕ ਨੋਜਲ, ਦਿਲਕਸ਼ ਤਨੇਜਾ, ਮਾਧਵ ਨੈਨ, ਸੁਖਲੀਨ: ਅੰਡਰ-14, ਅੰਡਰ-19, ਵੀਨੂ ਮਾਂਕੜ ਟਰਾਫੀ, ਰਾਜ ਸਿੰਘ ਡੂੰਗਰਪੁਰ ਟਰਾਫੀ।
ਇਨ੍ਹਾਂ ਖਿਡਾਰੀਆਂ ਦੀ ਕਹਾਣੀ ਦੱਸਦੀ ਹੈ ਕਿ ਸਿਰਫ਼ ਤਕਨੀਕੀ ਸਿਖਲਾਈ ਹੀ ਭਰਪੂਰ ਨਹੀਂ ਹੈ, ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ਨੇ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਹੌਂਸਲਾ ਅਤੇ ਖੇਡ ਪ੍ਰਤੀ ਇੱਕ ਉਤਸ਼ਾਹਪੂਰਨ ਦ੍ਰਿਸ਼ਟੀਕੋਣ ਦਿੱਤਾ।
ਪੂਜਨੀਕ ਗੁਰੂ ਜੀ ਦਾ ਮਾਰਗਦਰਸ਼ਨ: ਖੇਡ ਤੋਂ ਜੀਵਨ ਤੱਕ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਮੰਨਣਾ ਹੈ ਕਿ ਕ੍ਰਿਕਟ ਸਿਰਫ਼ ਖੇਡ ਨਹੀਂ, ਸਗੋਂ ਜੀਵਨ ਦਾ ਇੱਕ ਮਹੱਤਵਪੂਰਨ ਪਾਠ ਹੈ ਉਨ੍ਹਾਂ ਦੇ ਮਾਰਗਦਰਸ਼ਨ ’ਚ ਨੌਜਵਾਨ ਖਿਡਾਰੀਆਂ ਨੂੰ ਨਾ ਸਿਰਫ਼ ਤਕਨੀਕੀ ਮੁਹਾਰਤ ’ਚ ਸਿਖਲਾਈ ਦਿੱਤੀ ਜਾਂਦੀ ਹੈ, ਸਗੋਂ ਉਨ੍ਹਾਂ ’ਚ ਅਗਵਾਈ, ਅਨੁਸ਼ਾਸਨ, ਟੀਮ ਭਾਵਨਾ ਤੇ ਜੇਤੂ ਸੋਚ ਵੀ ਵਿਕਸਿਤ ਕੀਤੀ ਜਾਂਦੀ ਹੈ।
ਕਨਿਸ਼ਕ ਚੌਹਾਨ ਦੀ ਸਫਲਤਾ ਤੇ ਅਕੈਡਮੀ ਦੇ ਹੋਰ ਖਿਡਾਰੀਆਂ ਦੀਆਂ ਪ੍ਰਾਪਤੀਆਂ ਇਹ ਦਰਸਾਉਂਦੀਆਂ ਹਨ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਤੇ ਮਾਰਗਦਰਸ਼ਨ ਭਾਰਤੀ ਕ੍ਰਿ੍ਰਕਟ ਲਈ ਨਵੀਂ ਦਿਸ਼ਾ ਤੇ ਊਰਜਾ ਪ੍ਰਦਾਨ ਕਰ ਰਿਹਾ ਹੈ ਉਨ੍ਹਾਂ ਦੇ ਅਸ਼ੀਰਵਾਦ ਨਾਲ ਇੱਥੋਂ ਨਿੱਕਲੇ ਖਿਡਾਰੀ ਸਿਰਫ਼ ਬੱਲੇ ਤੇ ਗੇਂਦ ਨਾਲ ਹੀ ਨਹੀਂ, ਸਗੋਂ ਆਪਣੇ ਆਤਮ-ਵਿਸ਼ਵਾਸ, ਹੌਂਸਲੇ ਤੇ ਅਨੁਸ਼ਾਸਨ ਨਾਲ ਵੀ ਦੇਸ਼ ਤੇ ਦੁਨੀਆ ’ਚ ਪਛਾਣ ਬਣਾ ਰਹੇ ਹਨ। Shah Satnam Ji Cricket Stadium
ਅਕੈਡਮੀ ਅਤੇ ਸਟੇਡੀਅਮ ਦੀਆਂ ਵਿਸ਼ੇਸ਼ਤਾਵਾਂ | Shah Satnam Ji Cricket Stadium
- ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗਦਰਸ਼ਨ ’ਚ ਵਿਕਸਿਤ ਅਕੈਡਮੀ।
- ਕਨਿਸ਼ਕ ਚੌਹਾਨ ਸਮੇਤ ਕਈ ਨੌਜਵਾਨ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਚਮਕ ਰਹੇ ਹਨ।
- ਸਟੇਡੀਅਮ ਸਿਰਫ਼ 42 ਦਿਨਾਂ ’ਚ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ।
- ਤਿੰਨ ਪਿੱਚਾਂ- ਫਿਰੋਜ਼ਸ਼ਾਹ ਕੋਟਲਾ, ਚਿੰਨਾਸਵਾਮੀ ਅਤੇ ਵਿਸ਼ੇਸ਼ ਸੈਂਟਰ ਪਿੱਚ।
- ਸਟੇਡੀਅਮ ’ਚ ਬੈਠਣ ਦੀ ਸਮਰੱਥਾ 25-30 ਹਜ਼ਾਰ ਦਰਸ਼ਕ।
- ਬੀਸੀਸੀਆਈ ਦੇ ਕਈ ਟੂਰਨਾਮੈਂਟ ਜਿਵੇਂ ਰਣਜੀ ਟਰਾਫੀ, ਵਿਜੈ ਹਜ਼ਾਰੇ ਟਰਾਫੀ ਅਤੇ ਵੈਟਰਨ ਮੈਚ ਕਰਵਾਏ ਗਏ ਹਨ।
- ਭਾਰਤੀ ਤੇ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਸਟੇਡੀਅਮ ’ਚ ਖੇਡ ਚੁੱਕੇ ਹਨ।
- ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਖਿਡਾਰੀਆਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਅਗਵਾਈ ਵਿਕਸਿਤ।














