ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, January 17, 2026
More
    Home Breaking News 5 ਲੱਖ ਰਿਸ਼ਵਤ ਲ...

    5 ਲੱਖ ਰਿਸ਼ਵਤ ਲੈਂਦਾ ਕਲਰਕ ਵਿਜੀਲੈਂਸ ਵੱਲੋਂ ਗ੍ਰਿਫਤਾਰ

    bribe

    ਕਾਨੂੰਨਗੋ ਵਿਜੈਪਾਲ ਸਿੰਘ ਦੀ ਗ੍ਰਿਫਤਾਰੀ ਉਪਰੰਤ ਹੋਈ ਕਲਰਕ ਦੀ ਗ੍ਰਿਫਤਾਰੀ | Bribe

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਾਨੂੰਨਗੋ ਵਿਜੈਪਾਲ ਸਿੰਘ ਨੂੰ 5 ਲੱਖ ਰੁਪਏ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰਨ ਉਪਰੰਤ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਆਰਥਿਕ ਅਪਰਾਧ ਸਾਖਾ ਵੱਲੋਂ ਐਸ.ਡੀ.ਐਮ. ਮਾਲੇਰਕੋਟਲਾ ਦਫਤਰ ਵਿਖੇ ਤਾਇਨਾਤ ਕਲਰਕ ਨੂੰ ਕਾਬੂ ਕੀਤਾ ਗਿਆ ਹੈ। ਕਲਰਕ ’ਤੇ ਦੋਸ਼ ਹੈ ਕਿ ਉਸ ਨੇ ਉਕਤ ਕਾਨੂੰਨਗੋ ਵੱਲੋਂ ਦਿੱਤੀ ਰਕਮ ਨੂੰ ਆਪਣੇ ਕੋਲ ਰੱਖਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ ਵਿੱਚ ਕਲਰਕ ਰੋਹਿਤ ਸ਼ਰਮਾ ਉਰਫ ਰੋਹਿਤ ਕੁਮਾਰ ਨੂੰ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ ਜੋ ਕਿ ਐਸ.ਡੀ.ਐਮ. ਮਲੇਰਕੋਟਲਾ ਦੇ ਰੀਡਰ ਵਜੋਂ ਤਾਇਨਾਤ ਹੈ।

    ਇਹ ਵੀ ਪੜ੍ਹੋ : Goldy Brar: Sidhu Moose Wala ਕਤਲ ਕੇਸ ਵਿੱਚ ਆਈ ਵੱਡੀ ਅਪਡੇਟ

    ਉਕਤ ਕਾਨੂੰਨਗੋ ਨੇ ਰਿਸ਼ਵਤ (Bribe) ਦੀ ਇਹ ਰਕਮ ਉਸ ਨੂੰ ਦਿੱਤੀ ਸੀ। ਉਨਾਂ ਦੱਸਿਆ ਕਿ ਮੁਲਜਮ ਕਲਰਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸਾਖਾ ਨੇ ਕਾਨੂੰਨਗੋ ਵਿਜੈਪਾਲ ਨੂੰ ਸ਼ਿਕਾਇਤਕਰਤਾ ਕਰਮਜੀਤ ਸਿੰਘ ਵਾਸੀ ਪਿੰਡ ਭੈਣੀ ਕਲਾਂ ਤੋਂ ਉਸ ਦੀ ਜ਼ਮੀਨ ਦੀ ਖਾਨਗੀ ਤਕਸੀਮ ਕਰਵਾਉਣ ਅਤੇ ਸੜਕ ਲਈ ਗ੍ਰਹਿਣ ਕੀਤੀ ਜ਼ਮੀਨ ਦਾ ਮੁਆਵਜਾ ਦਿਵਾਉਣ ਬਦਲੇ ਦੋ ਕਿਸਤਾਂ ਵਿੱਚ 5 ਲੱਖ ਰੁਪਏ (Bribe) ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਬਿਊਰੋ ਦੇ ਬੁਲਾਰੇ ਮੁਤਾਬਕ ਇਸ ਸਬੰਧੀ ਐਫ.ਆਈ.ਆਰ 23 ਫਰਵਰੀ 2023 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਆਰਥਿਕ ਅਪਰਾਧ ਸਾਖਾ ਵਿਜੀਲੈਂਸ ਬਿਊਰੋ ਲੁਧਿਆਣਾ ਵਿਖੇ ਪਹਿਲਾਂ ਹੀ ਦਰਜ ਕੀਤੀ ਹੋਈ ਹੈ।

    LEAVE A REPLY

    Please enter your comment!
    Please enter your name here