India Russian Oil: ਰੂਸ ਤੋਂ ਕੱਚਾ ਤੇਲ ਖਰੀਦ ਸਕੇਗਾ ਭਾਰਤ, ਅਮਰੀਕਾ ਨੇ 3 ਅਪਰੈਲ ਤੱਕ ਰਿਆਇਤ ਦਿੱਤੀ

Sach Kahoon Punjabi Desk Picture
Published On

ਨਹੀਂ ਮਹਿੰਗਾ ਹੋਵੇਗਾ ਪੈਟਰੋਲ ਤੇ ਡੀਜ਼ਲ | India Russian Oil

India Russian Oil: ਨਵੀਂ ਦਿੱਲੀ (ਏਜੰਸੀ)। ਭਾਰਤ ’ਚ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਸੰਕਟ ਅਸਥਾਈ ਤੌਰ ’ਤੇ ਦੂਰ ਹੋ ਗਿਆ ਹੈ, ਕਿਉਂਕਿ ਭਾਰਤ ਨੂੰ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਸ਼ਰਤੀਆ ਛੋਟ ਮਿਲੀ ਹੈ। ਅਮਰੀਕੀ ਖਜ਼ਾਨਾ ਵਿਭਾਗ ਨੇ ਭਾਰਤੀ ਰਿਫਾਇਨਰੀਆਂ ਨੂੰ 30 ਦਿਨਾਂ ਦਾ ਵਿਸ਼ੇਸ਼ ਲਾਇਸੈਂਸ ਦਿੱਤਾ ਹੈ, ਜੋ 3 ਅਪਰੈਲ ਤੱਕ ਵੈਧ ਹੈ। ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ 6 ਮਾਰਚ ਨੂੰ ਕਿਹਾ ਕਿ ਇਹ ਅਸਥਾਈ ਉਪਾਅ ਰਾਸ਼ਟਰਪਤੀ ਟਰੰਪ ਦੇ ਊਰਜਾ ਏਜੰਡੇ ਦੇ ਹਿੱਸੇ ਵਜੋਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਦਾ ਇੱਕ ਮਹੱਤਵਪੂਰਨ ਭਾਈਵਾਲ ਹੈ ਤੇ ਇਹ ਛੋਟ ਵਿਸ਼ਵ ਬਾਜ਼ਾਰ ’ਚ ਸਥਿਰ ਤੇਲ ਸਪਲਾਈ ਬਣਾਈ ਰੱਖਣ ਲਈ ਦਿੱਤੀ ਗਈ ਹੈ। India Russian Oil

ਇਹ ਖਬਰ ਵੀ ਪੜ੍ਹੋ : ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮੱਧ ਪੂਰਬ ‘ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਸੀਨੀਅਰ ਅਧਿਕਾਰੀ ਤਾਇਨਾਤ…

ਅਮਰੀਕਾ ਤੋਂ ਤੇਲ ਖਰੀਦਦਾਰੀ ’ਚ ਵਾਧਾ ਹੋਣ ਦੀ ਉਮੀਦ

ਬੇਸੈਂਟ ਨੇ ਕਿਹਾ ਕਿ ਈਰਾਨ ਵਿਸ਼ਵ ਊਰਜਾ ਬਾਜ਼ਾਰ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ‘ਅਸੀਂ ਇਸ ਦਬਾਅ ਨੂੰ ਘੱਟ ਕਰਨ ਲਈ ਭਾਰਤ ਨੂੰ ਇਹ 30 ਦਿਨਾਂ ਦੀ ਛੋਟ ਦੇ ਰਹੇ ਹਾਂ,’। ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਭਾਰਤ ਅਮਰੀਕੀ ਤੇਲ ਦੀ ਆਪਣੀ ਖਰੀਦ ਵਧਾਏਗਾ।’ ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਇਸ ਉਪਾਅ ਨਾਲ ਵਿਸ਼ਵ ਬਾਜ਼ਾਰ ’ਚ ਤੇਲ ਦੀ ਕਮੀ ਨੂੰ ਰੋਕਿਆ ਜਾਵੇਗਾ। India Russian Oil

About The Author

Related Posts