Road Accident: ਲਹਿਰਾਗਾਗਾ ਸੁਨਾਮ ਰੋਡ ’ਤੇ ਫਿਰ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ

Sach Kahoon Punjabi Desk Picture
Published On

Road Accident: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਲਹਿਰਾਗਾਗਾ ਸੁਨਾਮ ਰੋਡ ’ਤੇ ਸੜਕੀ ਹਾਦਸੇ ਰੁਕਣ ਦਾ ਨਾਂਅ ਨਹੀਂ ਲੈ ਰਹੇ, ਬੀਤੀ ਦੇਰ ਰਾਤ ਨੇੜਲੇ ਪਿੰਡ ਛਾਜਲੀ ਨੇੜੇ ਦੇਰ ਰਾਤ ਭਿਆਨਕ ਸੜਕੀ ਹਾਦਸੇ ਦੌਰਾਨ ਇਕ ਕਾਰ ਪਲਟਣ ਨਾਲ ਕਾਰ ਚਾਲਕ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਲਹਿਰਾਗਾਗਾ ਸੁਨਾਮ ਮੁੱਖ ਮਾਰਗ ’ਤੇ ਦੇਰ ਰਾਤ ਦੋ ਕਾਰਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸਾ ਕਰੇਟਾ ਅਤੇ ਸਕੋਡਾ ਕਾਰ ਦੇ ਵਿਚਕਾਰ ਵਾਪਰਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਇੱਕ ਕਾਰ ਸੜਕ ਕਿਨਾਰੇ ਪਲਟ ਗਈ ਅਤੇ ਦੋਵਾਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਹਾਦਸੇ ਵਿੱਚ ਪਰਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਸੁਨਾਮ ਜ਼ਖਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਗੱਡੀਆਂ ਦੇ ਏਅਰਬੈਗ ਸਮੇਂ ’ਤੇ ਖੁੱਲ੍ਹ ਜਾਣ ਕਾਰਨ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ।

ਇਹ ਵੀ ਪੜ੍ਹੋ: Holi Celebration: ਹੋਲੀ ’ਤੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ, ਸੋਨੇ-ਚਾਂਦੀ ਦੀਆਂ ਪਿਚਕਾਰੀਆਂ ਅਤੇ ਬਾਲਟੀਆਂ ਦੀ ਵਧੀ ਮ…

ਸਥਾਨਕ ਲੋਕਾਂ ਮੁਤਾਬਕ ਇਸ ਮਾਰਗ ਦੀ ਹਾਲਤ ਕਾਫ਼ੀ ਸਮੇਂ ਤੋਂ ਖਸਤਾ ਹੈ। ਸੜਕ ਟੁੱਟੀ ਹੋਣ ਅਤੇ ਖੱਡਿਆਂ ਕਾਰਨ ਵਾਹਨ ਚਲਾਉਣਾ ਮੁਸ਼ਕਲ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸੇ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਟੁੱਟੀ ਹੋਈ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜਾਖਲ–ਸੁਨਾਮ ਮਾਰਗ ਦੀ ਜਲਦੀ ਮੁਰੰਮਤ ਕਰਵਾਈ ਜਾਵੇ ਅਤੇ ਸੁਰੱਖਿਆ ਉਪਾਅ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ। Road Accident

About The Author

Related Posts