ਸਾਡੇ ਨਾਲ ਸ਼ਾਮਲ

Follow us

24.2 C
Chandigarh
Friday, February 13, 2026
More
    Home Breaking News AAP Protest: ...

    AAP Protest: ਕਾਂਗਰਸੀਆਂ ਦੀ ਗਲਤ ਬਿਆਨਬਾਜ਼ੀ ਦੇ ਵਿਰੋਧ ਵਿੱਚ ਆਪ ਵੱਲੋਂ ਰੋਸ ਧਰਨਾ

    AAP Protest
    ਫਤਹਿਗੜ੍ਹ ਸਾਹਿਬ : ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਵਿਧਾਇਕ ਰੁਪਿੰਦਰ ਹੈਪੀ,ਆਪ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਧਰਨਾ ਦੇਣ ਮੌਕੇ। ਤਸਵੀਰ: ਅਨਿਲ ਲੁਟਾਵਾ

    ਰੋਸ ਧਰਨਾ ਕਿਸੇ ਨਿੱਜੀ ਵਿਅਕਤੀ ਦੇ ਖਿਲਾਫ ਨਹੀਂ ਕਾਂਗਰਸ ਦੀ ਸੋਚ ਦੇ ਖਿਲਾਫ : ਵਿਧਾਇਕ ਰਾਏ, ਲਿਬੜਾ

    AAP Protest: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਦੇ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਹੈਪੀ, ਆਪ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਧਰਨਾ ਕਿਸੇ ਨਿਜੀ ਵਿਅਕਤੀ ਦੇ ਖਿਲਾਫ ਨਹੀਂ ਹੈ, ਕਾਂਗਰਸ ਦੀ ਦਲਿਤ ਵਿਰੋਧੀ ਸੋਚ ਦੇ ਖਿਲਾਫ ਹੈ। ਇਹਨਾਂ ਵੱਲੋਂ ਹਮੇਸ਼ਾ ਹੀ ਦਲਿਤ ਸਮਾਜ ਦੇ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਜਾਂਦੀ ਹੈ। ਜਿਸ ਕਾਰਨ ਦਲਿਤ ਸਮਾਜ ਦੇ ਮਨ ਨੂੰ ਠੇਸ ਲੱਗਦੀ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਜਦੋਂ ਕਾਂਗਰਸੀਆਂ ਨੇ ਦਲਿਤ ਸਮਾਜ ਦੇ ਖਿਲਾਫ ਬੋਲਿਆ ਹੋਵੇ ਇਸ ਤੋਂ ਪਹਿਲਾਂ ਵੀ ਰਾਜਾ ਵੜਿੰਗ ਦਲਿਤ ਸਮਾਜ ਦੇ ਵਿਰੁੱਧ ਬੋਲ ਚੁੱਕੇ ਹਨ।

    ਇਹ ਵੀ ਪੜ੍ਹੋ: Old Age Pension: ਬੁਢਾਪਾ ਪੈਨਸ਼ਨ ’ਚ ਵਾਧਾ, ਸਰਕਾਰ ਨੇ ਦਿੱਤਾ ਸਾਰੀਆਂ ਕੈਟੇਗਿਰੀਆਂ ਨੂੰ ਤੋਹਫ਼ਾ

    ਵਿਰੋਧੀ ਧਿਰ ਦੇ ਆਗੂ ਤਾਂ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਨੂੰ ਵੀ ਮਟੀਰੀਅਲ ਦੱਸਦੇ ਸਨ ਜਿਸ ਕਾਰਨ ਸੂਬੇ ਦੇ ਲੋਕ ਇਹਨਾਂ ਦੀਆਂ ਦਲਿਤ ਵਿਰੋਧੀ ਭਾਵਨਾਵਾਂ ਤੋਂ ਭਲੀ-ਭਾਂਤੀ ਜਾਣੂ ਹਨ। ਇਹਨਾਂ ਨੂੰ ਨੀਂਦ ਤੋਂ ਜਗਾਉਣ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਸੂਬਾ ਭਰ ਦੇ ਵਿੱਚ ਰੋਸ ਧਰਨੇ ਦਿੱਤੇ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਫਤਹਿਗੜ੍ਹ ਸਾਹਿਬ ਵਿਖੇ ਵੀ ਰੋਸ ਧਰਨਾ ਦਿੱਤਾ ਗਿਆ ਹੈ।
    ਇਸ ਮੌਕੇ ਐਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਗਈ ਸੀ। ਜਿਸ ਕਾਰਨ ਆਮ ਆਦਮੀ ਪਾਰਟੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਮਾੜੀ ਸ਼ਬਦਾਵਲੀ ਦੇ ਖਿਲਾਫ ਰੋਸ ਧਰਨਾ ਦਿੱਤਾ ਜਾ ਗਿਆ ਹੈ। ਜੇਕਰ ਇਨਾਂ ਨੇ ਆਪਣੀ ਜੁਬਾਨ ’ਤੇ ਲਗਾਮ ਨਾ ਲਗਾਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਢਿੱਲੋਂ, ਪਿ੍ਰਤਪਾਲ ਜੱਸੀ, ਗੁਰਮੀਤ ਸਿੰਘ ਗੋਬਿੰਦਗੜ, ਬਲਕਾਰ ਸਿੰਘ ਨਬੀਪੁਰ, ਹਰਮੇਸ ਪੁੰਨੀਆ, ਬਲਜਿੰਦਰ ਸਿੰਘ ਗੋਲਾ, ਸਤਬੀਰ ਜੱਲਾ, ਮਾਸਟਰ ਬਲਦੇਵ ਸਿੰਘ ਭੱਲ ਮਾਜਰਾ, ਮਾਸਟਰ ਸੰਤੋਖ ਸਿੰਘ, ਰਾਜੇਸ ਉਪਲ, ਤਰਸੇਮ ਉੱਪਲ, ਜੋਨੀ ਤਲਾਣੀਆਂ, ਜੱਸਾ ਖਰੌੜਾ, ਸਰਪੰਚ ਰਜਿੰਦਰ ਖਰੌੜੀ, ਬਹਾਦਰ ਜਲਾਲ, ਐਡਵੋਕੇਟ ਰੀਨਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ। AAP Protest