ਜਦੋਂ ਏਟੀਐੱਮ ਮਸ਼ੀਨ ਲੈ ਕੇ ਭੱਜੇ ਚੋਰ…

Sach Kahoon Punjabi Desk Picture
Published On

ਦੇਰ ਰਾਤ ਚੋਰ ਏਟੀਐਮ ਮਸ਼ੀਨ ਲੈ ਕੇ ਫਰਾਰ, ਪੁਲਿਸ ਵੱਲੋਂ ਜਾਂਚ ਸ਼ੁਰੂ

Mansa News: ਮਾਨਸਾ (ਸੱਚ ਕਹੂੰ ਨਿਊਜ਼)। ਸਰਸਾ-ਮਾਨਸਾ ਰੋਡ ’ਤੇ ਮਿਸਤਰੀ ਮਾਰਕੀਟ ਲੱਗੇ ਏਟੀਐਮ ਨੂੰ ਅਣਪਛਾਤਿਆਂ ਨੇ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਸਰਸਾ-ਮਾਨਸਾ ਰੋਡ ’ਤੇ ਐਸਬੀਆਈ ਬੈਂਕ ਵੱਲੋਂ ਮਿਸਤਰੀ ਮਾਰਕੀਟ ਵਿਖੇ ਪਬਲਿਕ ਦੀ ਸਹੂਲਤ ਲਈ ਏਟੀਐਮ ਲਾਇਆ ਸੀ। ਜੋ ਕੱਲ੍ਹ ਬੀਤੀ ਰਾਤ ਅਣਪਛਾਤਿਆਂ ਸ਼ਟਰ ਦਾ ਜਿੰਦਰਾ ਤੋੜ ਪੂਰਾ ਏਟੀਐਮ ਮਸ਼ੀਨ ਹੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਐਸਬੀਆਈ ਦੇ ਮੈਨੇਜਰ ਮਹੇਸ਼ ਪੰਡਿਤ ਨੇ ਦੱਸਿਆ ਕਿ ਬੀਤੇ ਕੱਲ੍ਹ ਮੀਂਹ ਕਾਰਨ ਲਾਈਟ ਨਾ ਹੋਣ ਕਰਕੇ ਅਣਪਛਾਤੇ ਵਿਅਕਤੀ ਪੂਰੀ ਏਟੀਐਮ ਮਸ਼ੀਨ ਹੀ ਚੁਰਾ ਕੇ ਲੈ ਗਏ। ਇਸ ਸਬੰਧੀ ਉਨ੍ਹਾਂ ਜੀਐਮ ਬਠਿੰਡਾ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਖਬਰ ਵੀ ਪੜ੍ਹੋ : Unseasonal Rain Punjab: ਤੇਜ਼ ਹਵਾਵਾਂ ਤੇ ਗੜੇਮਾਰੀ ਨੇ ਵਿਛਾਈ ਪੱਕੀ ਪਕਾਈ ਕਣਕ, ਕਿਸਾਨਾਂ ਦੇ ਸਾਹ ਸੂਤੇ

About The Author

Related Posts