ਬਿਕਰਮ ਮਜੀਠੀਆ ਅੱਜ ਸਿੱਟ ਅੱਗੇ ਪੇਸ਼ ਨਾ ਹੋਏ

Sach Kahoon Punjabi Desk Picture
Published On

ਸੰਜੇ ਸਿੰਘ ਮਾਨਹਾਨੀ ਕੇਸ ਦਾ ਦਿੱਤਾ ਹਵਾਲਾ | Bikram Majithia

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Bikram Majithia : ਨਸ਼ਾ ਤਸਕਰੀ ਮਾਮਲੇ ਵਿੱਚ ਘਿਰੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਵਿਖੇ ਸਿੱਟ ਅੱਗੇ ਪੇਸ਼ ਨਹੀਂ ਹੋਏ। ਉਹਨਾਂ ਅੰਮ੍ਰਿਤਸਰ ਵਿਖੇ ਚੱਲ ਰਹੇ ਸੰਜੇ ਸਿੰਘ ਮਾਣਹਾਨੀ ਕੇਸ ਦਾ ਹਵਾਲਾ ਦਿੰਦਿਆਂ ਆਖਿਆ ਕਿ ਇੱਥੇ ਅਹਿਮ ਸੁਣਵਾਈ ਹੋਣੀ ਹੈ ਜਿਸ ਕਾਰਨ ਉਹ ਪੇਸ਼ ਨਹੀਂ ਹੋ ਸਕਦੇ। ‌

Also Read : JNVST: ਨਵੋਦਿਆ ਸਕੂਲਾਂ ਲਈ ਰਜਿਸਟ੍ਰੇਸ਼ਨ ਸ਼ੁਰੂ | How to apply in Jawahar Navodaya Vidyalaya

ਦੱਸਣਯੋਗ ਹੈ ਕਿ ਸਿੱਟ ਵੱਲੋਂ ਅੱਜ ਉਨ੍ਹਾਂ ਨੂੰ ਪਟਿਆਲਾ ਵਿਖੇ ਪੇਸ਼ ਹੋਣ ਲਈ ਸੰਮਣ ਭੇਜਿਆ ਗਿਆ ਸੀ ਅਤੇ ਉਨਾਂ ਤੋਂ ਸਿੱਟ ਦੇ ਚੇਅਰਮੈਨ ਅਤੇ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਸਮੇਤ ਉਹਨਾਂ ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾਣੀ ਸੀ । ਇਸ ਤੋਂ ਪਹਿਲਾਂ ਵੀ ਮਜੀਠੀਆ ਅੱਧੀ ਦਰਜਨ ਤੋਂ ਜਿਆਦਾ ਵਾਰ ਇਥੇ ਸਿੱਟ ਅੱਗੇ ਪੇਸ਼ ਹੋ ਚੁੱਕੇ ਹਨ। ਇਸ ਦੌਰਾਨ ਮਜੀਠੀਆ ਵੱਲੋਂ ਪੰਜਾਬ ਸਰਕਾਰ ਤੇ ਰਾਜਨੀਤਿਕ ਕਿੜ ਕੱਢਣ ਦੀ ਗੱਲ ਆਖੀ ਗਈ ਸੀ ਅਤੇ ਉਨ੍ਹਾਂ ਸਿੱਟ ‘ਤੇ ਵੀ ਰਾਜਸੀ ਦਬਾਅ ਕਾਰਵਾਈ ਕਰਨ ਬਾਰੇ ਆਖਿਆ ਗਿਆ ਸੀ।

About The Author

Related Posts