Car Accicent: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਬੀਤੀ ਰਾਤ ਕਾਹਲ ਪੱਤੀ ਸਕੂਲੀ ਵਿਹੜਾ ਪਿੰਡ ਛਾਜਲੀ ਵਿਖੇ ਨਸ਼ੇ ਦੀ ਹਾਲਤ ’ਚ ਇੱਕ ਕਾਰ ਚਾਲਕ ਨੇ ਸੜਕ ਤੇ ਕਿਨਾਰੇ ਲੱਗੇ ਟ੍ਰਾਂਸਫਾਰਮਰ ਵਿੱਚ ਕਾਰ ਵੱਜਣ ਨਾਲ ਟ੍ਰਾਂਸਫਾਰਮਰ ਸੜਕ ’ਤੇ ਡਿੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਕੱਠੇ ਹੋਏ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤੀ 10:30 ਵਜੇ ਦੇ ਕਰੀਬ ਇੱਕ ਤੇਜ ਰਫਤਾਰ ਨਾਲ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਵਿਅਕਤੀ ਪਿੰਡ ਨੰਗਲਾ ਸਾਈਡ ਤੋਂ ਆ ਰਿਹਾ ਸੀ, ਉਸ ਨੇ ਆਪਣੀ ਤੇਜ਼ ਰਫਤਾਰ ਕਾਰ ਟ੍ਰਾਂਸਫਾਰਮਰ ਦੇ ਵਿੱਚ ਮਾਰੀ, ਜਿਸ ਨਾਲ ਟ੍ਰਾਂਸਫਾਰਮਰ ਸੜਕ ’ਤੇ ਡਿੱਗ ਗਿਆ, ਕਾਰ ਘੁੰਮ ਗਈ ਅਤੇ ਸਾਰਾ ਰਸਤਾ ਜਾਮ ਹੋ ਗਿਆ।
ਬਿਜਲੀ ਦੀਆਂ ਤਾਰਾਂ ਆਦਿ ਵੀ ਸੜਕ ਉਤੇ ਡਿੱਗ ਗਈਆਂ, ਹਾਦਸਾ ਵਾਪਰਨ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦਾ ਟਾਇਰ ਫਟ ਗਿਆ। ਟ੍ਰਾਂਸਫਾਰਮਰ ਦਾ ਸੜਕ ਤੇ ਡਿੱਗਣ ਦਾ ਖੜਕਾ ਸੁਣ ਕੇ ਆਲੇ-ਦੁਆਲੇ ਦੇ ਘਰਾਂ ਵਾਲਿਆਂ ਨੇ ਉਸ ਵਿਅਕਤੀ ਨੂੰ ਕਾਰ ਚੋਂ ਬਾਹਰ ਕੱਢਿਆ, ਹਾਦਸਾ ਵਾਪਰਨ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਟਰਾਂਸਫਾਰਮ ਡਿੱਗਣ ਨਾਲ ਪਿੰਡ ਦੇ ਮੁਹੱਲਾ ਵਾਸੀਆਂ ਦੇ ਦੋ ਖੰਭੇ ਟੁੱਟ ਗਏ, ਜਿਸ ਨਾਲ ਬਿਜਲੀ ਦੀ ਸਪਲਾਈ ਤੁਰੰਤ ਬੰਦ ਹੋ ਗਈ। Car Accicent
Read Also : ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਅਲਰਟ
ਕਾਲਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹਾਦਸਾ ਦਿਨੇ ਵਾਪਰ ਜਾਂਦਾ ਤਾਂ ਕਈ ਕੀਮਤੀ ਜਾਨਾ ਜਾ ਸਕਦੀਆਂ ਸਨ ,ਇਹ ਰਾਤ ਦਾ ਵੇਲਾ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚਾਲਕ ਦੀ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਘਟਨਾ ਦਾ ਜਾਇਜਾ ਲਿਆ, ਜਦੋਂ ਇਸ ਸਬੰਧੀ ਛਾਜਲੀ ਦੇ ਐਸਡੀਓ ਕੁਨਾਲ ਕਾਲੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਪੋਲ ਟੁੱਟ ਗਏ ਹਨ, ਟ੍ਰਾਂਸਫਾਰਮਰ ਚੈੱਕ ਕਰ ਰਹੇ ਹਾਂ,ਕਾਰ ਚਾਲਕ ਛਾਜਲੀ ਵਿਖੇ ਫੋਟੋ ਗਰਾਫੀ ਦਾ ਕੰਮ ਕਰਦਾ ਹੈ, ਉਨ੍ਹਾਂ ਦੱਸਿਆ ਕਿ ਕਾਰ ਚਾਲਕ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।














