ਸਾਡੇ ਨਾਲ ਸ਼ਾਮਲ

Follow us

25.4 C
Chandigarh
Friday, February 27, 2026
More
    Home Breaking News ਵਿਸ਼ਵ ਖੂਨਦਾਨੀ ...

    ਵਿਸ਼ਵ ਖੂਨਦਾਨੀ ਦਿਵਸ/ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੀਤਾ 3866 ਯੂਨਿਟ ਖੂਨਦਾਨ

    They Came, Idea Of Blood, Donation, Donate Body

    ਡੇਰਾ ਸੱਚਾ ਸੌਦਾ ਨੇ ਲਾਇਆ ਚੰਡੀਗੜ ‘ਚ ਸੂਬਾ ਪੱਧਰੀ ਖੂਨਦਾਨ ਕੈਂਪ

    ਚੰਡੀਗੜ•, ਅਸ਼ਵਨੀ ਚਾਵਲਾ। ਖੂਨਦਾਨ ਕਰਦੇ ਹੋਏ ਤਾਂ ਬਹੁਤ ਲੋਕਾਂ ਨੂੰ ਵੇਖਿਆ ਸੀ ਪ੍ਰੰਤੂ ਖੂਨਦਾਨ ਕਰਨ ਦੇ ਨਾਲ ਹੀ ਸਰੀਰਦਾਨ ਤੇ ਅੱਖਾਂ ਦਾਨ ਕਰਨ ਦਾ ਸੰਕਲਪ ਕਰਦਿਆਂ ਪਹਿਲੀ ਵਾਰ ਵੇਖਿਆ ਗਿਆ ਹੈ। ਚੰਡੀਗੜ• ‘ਚ ਡੇਰਾ ਸੱਚਾ ਸੌਦਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ‘ਚ ਕੁੱਝ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਖੂਨਦਾਨ ਕਰਨ ਦੇ ਲਈ ਆਏ ਡੇਰਾ ਪ੍ਰੇਮੀਆਂ ਨੇ ਮੌਕੇ ‘ਤੇ ਹੀ ਸਰੀਰਦਾਨ ਤੇ ਅੱਖਾਂ ਦਾਨ ਦੇ ਫਾਰਮ ਵੀ ਭਰ ਦਿੱਤੇ। ਸ਼ੁੱਕਰਵਾਰ ਨੂੰ ਭਾਰਤੀ ਫੌਜ ਲਈ ਲੱਖਾਂ ਯੂਨਿਟ ਖੂਨ ਮੁਹੱਈਆ ਕਰਵਾਉਣ ਵਾਲੇ ਡੇਰਾ ਸੱਚਾ ਸੌਦਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਚੰਡੀਗੜ ‘ਚ ਲਾਇਆ ਸੀ।

    ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬਲੱਡ ਬੈਂਕਾਂ ਦੀਆਂ ਟੀਮਾਂ ਵੱਲੋਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੂਨਦਾਨ ਕੈਂਪ ਲਾਇਆ ਗਿਆ। ਬਲੱਡ ਬੈਂਕਾਂ ਦੇ ਪ੍ਰਬੰਧਕਾਂ ਵੱਲੋਂ ਇੱਥੇ ਕਰੀਬ 3000 ਖੂਨਦਾਨੀਆਂ ਦੇ ਲਈ ਪ੍ਰਬੰਧ ਕੀਤਾ ਗਿਆ ਸੀ ਪਰ 4800 ਤੋਂ ਜ਼ਿਆਦਾ ਲੋਕਾਂ ਵੱਲੋਂ ਖੂਨਦਾਨ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਕਾਰਨ ਪ੍ਰਬੰਧ ਛੋਟੇ ਰਹਿ ਗਏ। ਇਸ ਕਾਰਨ ਵੱਡੀ ਗਿਣਤੀ ਖੂਨਦਾਨੀ ਖੂਨਦਾਨ ਕੀਤੇ ਬਿਨਾਂ ਹੀ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ। ਇਸ ਖੂਨਦਾਨ ਕੈਂਪ ‘ਚ 3866 ਡੇਰਾ ਪ੍ਰੇਮੀਆਂ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਲਗਭਗ ਸਾਰਿਆਂ ਨੇ ਹੀ ਸਰੀਰਦਾਨ ਤੇ ਅੱਖਾਂ ਦਾਨ ਦੇ ਫਾਰਮ ਭਰਕੇ ਵੀ ਸੰਕਲਪ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜੋ 1 ਹਜ਼ਾਰ ਦੇ ਕਰੀਬ ਡੇਰਾ ਪ੍ਰੇਮੀ ਖੂਨਦਾਨ ਨਹੀਂ ਕਰ ਸਕੇ, ਉਨ•ਾਂ ਨੇ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਸੰਕਲਪ ਪੱਤਰ ਜ਼ਰੂਰ ਭਰਿਆ ਹੈ।

    ਇਸ ਮੌਕੇ ‘ਤੇ ਡੇਰਾ ਸੱਚਾ ਸੌਦਾ ਦੀ ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਦੱਸਿਆ ਕਿ  ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ‘ਚ ਡੇਰਾ ਸੱਚਾ ਸੌਦਾ ਹਮੇਸ਼ਾ ਭਾਰਤੀ ਫੌਜ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਾਉਂਦਾ ਰਿਹਾ ਹੈ। ਪਿਛਲੇ ਕਰੀਬ ਡੇਢ ਦਹਾਕੇ ਤੋਂ ਭਾਰਤੀ ਫੌਜ ਦੇ ਲਈ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੰਨਾਂ ‘ਚ ਲੱਖਾਂ ਯੂਨਿਟ ਖੂਨ ਇਕੱਠਾ ਕਰਕੇ ਭਾਰਤੀ ਫੌਜ ਨੂੰ ਦਿੱਤਾ ਜਾ ਚੁੱਕਾ ਹੈ। ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਗਿੰਨੀਜ ਆਫ ਵਰਲਡ ਰਿਕਾਰਡ, ਦੋ ਏਸ਼ੀਆ ਬੁੱਕ ਆਫ ਰਿਕਾਰਡ, ਦੋ ਲਿਮਕਾ ਬੁੱਕ ਆਫ ਰਿਕਾਰਡ ਅਤੇ ਇੱਕ ਇੰਡੀਆ ਬੁੱਕ ਆਫ ਰਿਕਾਰਡ ਵੀ ਦਰਜ਼ ਹੈ।

    ਖੂਨ ਇਕੱਤਰ ਕਰਨ ਵਾਲੀਆਂ ਟੀਮਾਂ

    ਉਨ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਭਵਿੱਖ ‘ਚ ਵੀ ਭਾਰਤੀ ਫੌਜ ਦੀ ਸਹਾਇਤਾ ਲਈ ਦੇਸ਼ ਭਰ ‘ਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਕੈਂਪ ‘ਚੋਂ ਖੂਨ ਇਕੱਤਰ ਕਰਨ ਵਾਲੀਆਂ ਟੀਮਾਂ ‘ਚ ਸਾਮਾਨਿਆ ਹਸਪਤਾਲ ਪਟਿਆਲਾ, ਬਲੱਡ ਬੈਕ ਅੋਜਸ ਹਸਪਤਾਲ ਪੰਚਕੂਲਾ, ਲਾਈਫ ਲਾਈਨ ਬਲੱਡ ਸੈਂਟਰ ਪਟਿਆਲਾ, ਬਲੱਡ ਬੈਂਕ ਮੈਕਸ ਹਸਪਤਾਲ ਮੋਹਾਲੀ, ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ, ਫਰੀਡਮ ਬਲੱਡ ਬੈਂਕ ਭਿਵਾਨੀ, ਲਾਈਫ ਲਾਈਨ ਬਲੱਡ ਬੈਂਕ ਨਾਗਪੁਰ, ਪੀਤਮਪੁਰਾ ਬਲੱਡ ਬੈਂਕ ਨਵੀਂ ਦਿੱਲੀ ਆਦਿ ਮੁੱਖ ਤੌਰ ‘ਤੇ ਪੁੱਜੇ।

    They Came, Idea Of Blood, Donation, Donate Body

    ਅੱਜ ਤੱਕ 513136 ਯੂਨਿਟ ਖੂਨਦਾਨ

    ਅੱਜ ਤੱਕ ਡੇਰਾ ਸੱਚਾ ਸੌਦਾ ਵੱਲੋਂ 189 ਖੂਨਦਾਨ ਕੈਂਪ ਲਾਏ ਜਾ ਚੁੱਕੇ ਹਨ ਜਿੰਨਾਂ ‘ਚ 513136 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ ਦੇ ਡਾ. ਵਿਸ਼ਣੂ ਪੁਰੋਹਿਤ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਇੱਕ ਅਜਿਹੀ ਸੰਸਥਾ ਹੈ ਜਿਸ ਦੇ ਜਜਬੇ ਦੀ ਕਿਤੇ ਕੋਈ ਮਿਸਾਲ ਨਹੀਂ। ਉਨ•ਾਂ ਕਿਹਾ ਕਿ ਜੇਕਰ ਇਹ ਸੰਸਥਾ ਖੂਨਦਾਨ ਕਰਨਾ ਬੰਦ ਕਰ ਦੇਵੇ ਤਾਂ ਸਾਰੇ ਬਲੱਡ ਬੈਂਕਾਂ ‘ਚ ਖੂਨ ਦਾ ਅਕਾਲ ਪੈ ਜਾਵੇਗਾ। ਡਾ. ਵਿਸ਼ਣੂ ਪੁਰੋਹਿਤ ਬਾਂਸਲ ਨਰਸਿੰਗ ਕਾਲਜ ਤੇ ਬੰਬੇ ਇੰਸਟੀਚਿਊਟ ਆਫ ਫਾਰਮੇਸੀ ਦੇ ਚੇਅਰਮੈਨ ਵੀ ਹਨ।

    ਕਿਸ ਜ਼ਿਲੇ ਤੋਂ ਆਏ ਕਿੰਨ ਖੂਨਦਾਨੀ

    ਸੰਗਰੂਰ                                         1220
    ਪਟਿਆਲਾ                                     790
    ਮੋਗਾ                                             210
    ਬਠਿੰਡਾ                                         480
    ਮੋਹਾਲੀ                                          370
    ਚੰਡੀਗੜ                                       265
    ਪੰਚਕੂਲਾ                                       230
    ਇਸਲੇਮਾਬਾਦ                                145
    ਪੇਹਵਾ                                           156

    ਕੁੱਲ                                          3866

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here