Weather Alert Punjab: ਉੱਤਰੀ ਭਾਰਤ ’ਚ ਅੱਜ ਤੋਂ ਡਿੱਗੇਗਾ ਤਾਪਮਾਨ, ਹਨ੍ਹੇਰੀ-ਮੀਂਹ ਦਾ ਅਲਰਟ

Sach Kahoon Punjabi Desk Picture
Published On

Weather Alert Punjab: ਹਰਿਆਣਾ, ਪੰਜਾਬ ਅਤੇ ਰਾਜਸਥਾਨ ਸਮੇਤ ਉੱਤਰੀ ਭਾਰਤੀ ਸੂਬਿਆਂ ਵਿੱਚ ਦਿਖਾਈ ਦੇਵੇਗਾ ਅਸਰ

Weather Alert Punjab: ਚੰਡੀਗੜ੍ਹ/ਹਿਸਾਰ (ਸੱਚ ਕਹੂੰ/ਸੰਦੀਪ ਸਿੰਹਮਾਰ)। ਉੱਤਰੀ ਭਾਰਤ ਵਿੱਚ ਮੌਸਮ ਬਦਲਣ ਵਾਲਾ ਹੈ। ਅੱਜ ਤੋਂ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ। ਦੋ ਦਿਨਾਂ ਬਾਅਦ 14 ਮਾਰਚ ਨੂੰ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਦੀ ਉਮੀਦ ਹੈ, ਜਿਸ ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਿਤੇ-ਕਿਤੇ ਮੀਂਹ, ਗਰਜ-ਚਮਕ ਅਤੇ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਵਿੱਚ, ਜੰਮੂ-ਕਸ਼ਮੀਰ ਦੇ ਉੱਪਰਲੇ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰੀ ਹੋਈ। ਸਿੱਕਮ, ਪੱਛਮੀ ਅਸਾਮ, ਤਾਮਿਲਨਾਡੂ ਅਤੇ ਲਕਸ਼ਦੀਪ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਝਾਰਖੰਡ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ।

Read Also : ਅਮਨ ਅਰੋੜਾ ਅਤੇ ਪ੍ਰਤਾਪ ਬਾਜਵਾ ’ਚ ਤੂੰ-ਤੂੰ, ਮੈਂ-ਮੈਂ, ਹਰਪਾਲ ਚੀਮਾ ਨੇ ਦਿਖਾਈ ਤਲਖੀ

About The Author

Related Posts