ਮੂਰਖ ਊਠ (Stupid Camel)

ਮੂਰਖ ਊਠ (Stupid Camel)

ਇੱਕ ਸੰਘਣਾ ਜੰਗਲ ਸੀ, ਜਿੱਥੇ ਇੱਕ ਖਤਰਨਾਕ ਸ਼ੇਰ ਰਹਿੰਦਾ ਸੀ ਕਾਂ, ਗਿੱਦੜ ਤੇ ਚੀਤਾ ਉਸਦੇ ਸੇਵਕ ਵਜੋਂ ਹਮੇਸ਼ਾ ਉਸਦੇ ਨਾਲ ਰਹਿੰਦੇ ਸਨ ਸ਼ੇਰ ਰੋਜ਼ਾਨਾ ਸ਼ਿਕਾਰ ਕਰਕੇ ਭੋਜਨ ਕਰਦਾ ਤੇ ਇਹ ਤਿੰਨੇ ਉਸ ਤੋਂ ਬਚੇ ਹੋਏ ਸ਼ਿਕਾਰ ਨਾਲ ਆਪਣਾ ਪੇਟ ਭਰਦੇ ਸਨ ਇਸ ਦਰਮਿਆਨ ਇੱਕ ਦਿਨ ਸ਼ੇਰ ਦੀ ਜੰਗਲੀ ਹਾਥੀ ਨਾਲ ਲੜਾਈ ਹੋ ਗਈ ਤੇ ਸ਼ੇਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਉਹ ਕਈ ਦਿਨਾਂ ਤੱਕ ਸ਼ਿਕਾਰ ‘ਤੇ ਨਹੀਂ ਜਾ ਸਕਿਆ ਸ਼ਿਕਾਰ ਨਾ ਕਰਨ ‘ਤੇ ਸ਼ੇਰ ਤੇ ਉਸ ‘ਤੇ ਨਿਰਭਰ ਕਾਂ, ਚੀਤਾ ਤੇ ਗਿੱਦੜ ਕਮਜ਼ੋਰ ਹੋਣ ਲੱਗੇ

ਜਦੋਂ ਕਈ ਦਿਨਾਂ ਤੱਕ ਉਨ੍ਹਾਂ ਨੂੰ ਕੁਝ ਵੀ ਖਾਣ ਨੂੰ ਨਹੀਂ ਮਿਲਿਆ, ਤਾਂ ਗਿੱਦੜ ਨੇ ਸ਼ੇਰ ਨੂੰ ਕਿਹਾ ਕਿ ਮਹਾਰਾਜ ਤੁਸੀਂ ਬਹੁਤ ਕਮਜ਼ੋਰ ਹੋ ਗਏ ਹੋ ਤੇ ਜੇਕਰ ਤੁਸੀਂ ਸ਼ਿਕਾਰ ਨਹੀਂ ਕੀਤਾ ਤਾਂ ਹਾਲਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ ਇਸ ‘ਤੇ ਸ਼ੇਰ ਨੇ ਕਿਹਾ ਕਿ ਮੈਂ ਇੰਨਾ ਕਮਜ਼ੋਰ ਹੋ ਗਿਆ ਹਾਂ ਕਿ ਹੁਣ ਕਿਤੇ ਵੀ ਜਾ ਕੇ ਸ਼ਿਕਾਰ ਨਹੀਂ ਕਰ ਸਕਦਾ ਜੇਕਰ ਤੁਸੀਂ  ਕਿਸੇ ਜਾਨਵਰ ਨੂੰ ਇੱਥੇ ਲੈ ਕੇ ਆਓ, ਤਾਂ ਉਸਦਾ ਸ਼ਿਕਾਰ ਕਰਕੇ ਮੈਂ ਆਪਣਾ ਤੇ ਤੁਹਾਡੇ ਤਿੰਨਾਂ ਦਾ ਪੇਟ ਭਰ ਸਕਦਾ ਹਾਂ

ਇੰਨਾ ਸੁਣਦੇ ਹੀ ਗਿੱਦੜ ਨੇ ਝਟ ਕਿਹਾ ਕਿ ਮਹਾਰਾਜ ਜੇਕਰ ਤੁਸੀਂ ਚਾਹੋ ਤਾਂ ਅਸੀਂ ਊਠ ਨੂੰ ਇੱਥੇ ਲੈ ਕੇ ਆ ਸਕਦੇ ਹਾਂ, ਤੁਸੀਂ ਉਸਦਾ ਸ਼ਿਕਾਰ ਕਰ ਲੈਣਾ ਸ਼ੇਰ ਨੂੰ ਇਹ ਸੁਣ ਕੇ ਗੁੱਸਾ ਆ ਗਿਆ ਤੇ ਬੋਲਿਆ ਕਿ ਉਹ ਸਾਡਾ ਮਹਿਮਾਨ ਹੈ, ਉਸਦਾ ਸ਼ਿਕਾਰ ਮੈਂ ਕਦੇ ਨਹੀਂ ਕਰਾਂਗਾ ਗਿੱਦੜ ਨੇ ਪੁੱਛਿਆ ਕਿ ਮਹਾਰਾਜ ਜੇਕਰ ਉਹ ਖੁਦ ਤੁਹਾਡੇ ਸਾਹਮਣੇ ਖੁਦ ਨੂੰ ਸਮਰਪਿਤ ਕਰ ਦੇਵੇ ਤਾਂ? ਸ਼ੇਰ ਨੇ ਕਿਹਾ ਉਦੋਂ ਤਾਂ ਮੈਂ ਉਸ ਨੂੰ ਖਾ ਸਕਦਾ ਹਾਂ

ਫਿਰ ਗਿੱਦੜ ਨੇ ਕਾਂ ਤੇ ਚੀਤੇ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਤੇ ਊਠ ਕੋਲ ਜਾ ਕੇ ਬੋਲਣ ਲੱਗਾ ਕਿ ਸਾਡੇ ਮਹਾਰਾਜ ਬਹੁਤ ਕਮਜ਼ੋਰ ਹੋ ਗਏ ਹਨ ਉਨ੍ਹਾਂ ਕਿੰਨੇ ਦਿਨਾਂ ਤੋਂ ਕੁਝ ਨਹੀਂ ਖਾਧਾ ਹੈ ਜੇਕਰ ਮਹਾਰਾਜ ਸਾਨੂੰ ਵੀ ਖਾਣਾ ਚਾਹੁੰਣ ਤਾਂ ਮੈਂ ਖੁਦ ਨੂੰ ਉਨ੍ਹਾਂ ਦੇ ਸਾਹਮਣੇ ਸਮਰਪਿਤ ਕਰ ਦਿਆਂਗਾ ਗਿੱਦੜ ਦੀ ਗੱਲ ਸੁਣ ਕੇ ਕਾਂ, ਚੀਤਾ ਤੇ ਊਠ ਵੀ ਬੋਲਣ ਲੱਗੇ ਕਿ ਅਸੀਂ ਵੀ ਮਹਾਰਾਜ ਦਾ ਭੋਜਨ ਬਣਨ ਲਈ ਤਿਆਰ ਹਾਂ
ਚਾਰੇ ਸ਼ੇਰ ਕੋਲ ਗਏ ਤੇ ਸਭ ਤੋਂ ਪਹਿਲਾਂ ਕਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਮੈਨੂੰ ਆਪਣਾ ਭੋਜਨ ਬਣਾ ਲਓ ਗਿੱਦੜੜ ਬੋਲਿਆ ਕਿ ਤੁਸੀਂ ਬਹੁਤ ਛੋਟੇ ਹੋ,

ਤੁਸੀਂ ਭੋਜਨ ਕੀ ਨਾਸ਼ਤੇ ਲਈ ਵੀ ਠੀਕ ਨਹੀਂ ਹੋ ਫਿਰ ਚੀਤਾ ਬੋਲਿਆ ਕਿ ਮਹਾਰਾਜ ਤੁਸੀਂ ਮੈਨੂੰ ਖਾ ਲਓ, ਉਦੋਂ ਗਿੱਦੜ ਨੇ ਕਿਹਾ ਕਿ ਜੇਕਰ ਤੁਸੀਂ ਮਰ ਜਾਓਗੇ ਤਾਂ ਸ਼ੇਰ ਦਾ ਸੈਨਾਪਤੀ ਕੌਣ ਹੋਵੇਗਾ?

ਫਿਰ ਗਿੱਦੜ ਨੇ ਖੁਦ ਨੂੰ ਸਮਰਪਿਤ ਕਰ ਦਿੱਤਾ, ਉਦੋਂ ਕਾਂ ਤੇ ਚੀਤਾ ਬੋਲੇ ਕਿ ਤੁਹਾਡੇ ਤੋਂ ਬਾਅਦ ਮਹਾਰਾਜ ਦਾ ਸਲਾਹਕਾਰ ਕੌਣ ਬਣੇਗਾ ਜਦੋਂ ਤਿੰਨਾਂ ਨੂੰ ਸ਼ੇਰ ਨੇ ਨਹੀਂ ਖਾਧਾ ਉਦੋਂ ਊਠ ਨੇ ਵੀ ਸੋਚਿਆ ਕਿ ਮਹਾਰਾਜ ਮੈਨੂੰ ਵੀ ਨਹੀਂ ਖਾਣਗੇ, ਕਿਉਂਕਿ ਮੈਂ ਤਾਂ ਉਨ੍ਹਾਂ ਦਾ ਮਹਿਮਾਨ ਹਾਂ

ਇਹ ਸੋਚ ਕੇ ਉਹ ਵੀ ਬੋਲਣ ਲੱਗਾ ਕਿ ਮਹਾਰਾਜ ਤੁਸੀਂ ਮੈਨੂੰ ਆਪਣਾ ਭੋਜਨ ਬਣਾ ਲਓ ਇੰਨਾ ਸੁਣਦੇ ਹੀ ਸ਼ੇਰ, ਚੀਤਾ ਤੇ ਗਿੱਦੜ ਉਸ ‘ਤੇ ਝਪਟ ਪਏ ਇਸ ਤੋਂ ਪਹਿਲਾਂ ਕਿ ਊਠ ਕੁਝ ਸਮਝ ਸਕਣਾ, ਉਸਦੇ ਪ੍ਰਾਣ ਸਰੀਰ ‘ਚੋਂ ਨਿਕਲ ਚੁੱਕੇ ਸਨ ਤੇ ਚਾਰੇ ਉਸ ਨੂੰ ਆਪਣਾ ਭੋਜਨ ਬਣਾ ਚੁੱਕੇ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ