ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਉਮਰ ਭਰ ਸੇਵਾ ਕ...

    ਉਮਰ ਭਰ ਸੇਵਾ ਕਰ ਸਰੀਰਦਾਨ ਦੀ ਮਹਾਨ ਸੇਵਾ ਵੀ ਖੱਟ ਗਏ ਮਦਨ ਲਾਲ ਇੰਸਾਂ

    Body Donation After Death
    Body Donation After Death: ਉਮਰ ਭਰ ਸੇਵਾ ਕਰ ਸਰੀਰਦਾਨ ਦੀ ਮਹਾਨ ਸੇਵਾ ਵੀ ਖੱਟ ਗਏ ਮਦਨ ਲਾਲ ਇੰਸਾਂ

    ਬਠਿੰਡਾ ਦੀ ਲੰਮੇ ਸਮੇਂ ਤੋਂ ਸੰਭਾਲ ਰਹੇ ਸਨ ਸੱਚ ਕਹੂੰ ਨਿਊਜ ਪੇਪਰ ਏਜੰਸੀ ਦੀ ਸੇਵਾ

    • ਬਲਾਕ ਬਠਿੰਡਾ ਦੇ 127ਵੇਂ ਸਰੀਰਦਾਨੀ ਬਣੇ | Body Donation After Death

    ਬਠਿੰਡਾ (ਸੁਖਨਾਮ)। ਬਲਾਕ ਬਠਿੰਡਾ ਦੇ ਏਰੀਆ ਮਾਡਲ ਟਾਊਨ ਦੇ ਡੇਰਾ ਸ਼ਰਧਾਲੂ ਸੱਚ ਨਿਊਜ਼ ਏਜੰਸੀ, ਲੰਗਰ ਸੰਮਤੀ ਅਤੇ ਸੱਚੀ ਸੀਨੀਅਰ ਪ੍ਰੇਮੀ ਸੰਮਤੀ ਦੇ ਅਣਥੱਕ ਸੇਵਾਦਾਰ ਮਦਨ ਲਾਲ ਇੰਸਾਂ ਦੁਨੀਆ ਤੋਂ ਜਾਂਦੇ-ਜਾਂਦੇ ਵੀ ਸਮਾਜ ਲਈ ਮਹਾਨ ਕੰਮ ਕਰ ਗਏ ਹਨ, ਜਿਨ੍ਹਾਂ ਦੀ ਮ੍ਰਿਤਕ ਦੇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ।

    ਬਲਾਕ ਬਠਿੰਡਾ ’ਚ 127ਵਾਂ ਸਰੀਰਦਾਨ ਹੋਇਆ | Body Donation After Death

    ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਮਦਨ ਲਾਲ ਇੰਸਾਂ (67) ਸ਼ਾਂਤ ਨਗਰ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸ਼ਿਮਲਾ ਰਾਣੀ ਇੰਸਾਂ, ਪੁੱਤਰ ਸਾਹਿਲ ਇੰਸਾਂ, ਰਾਜਨ ਇੰਸਾਂ, ਧੀਆਂ ਦੀਪਿਕਾ ਇੰਸਾਂ, ਗੀਤਿਕਾ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਐੱਨ. ਸੀ. ਮੈਡੀਕਲ ਕਾਲਜ ਤੇ ਹਸਪਤਾਲ, ਰੋਹਤਕ ਰੋਡ, ਇਸਰਾਣਾ ਪਾਨੀਪਤ (ਹਰਿਆਣਾ) ਨੂੰ ਦਾਨ ਕੀਤਾ ਸੇਵਾਦਾਰ ਮਦਨ ਲਾਲ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਦਨ ਲਾਲ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।

    Bathinda News

    ਇਸ ਮੌਕੇ ਏਰੀਆ ਪ੍ਰੇਮੀ ਸੇਵਕ ਮੋਹਿਤ ਇੰਸਾਂ ਤੇ ਪ੍ਰੇਮੀ ਸੇਵਕ ਭੈਣ ਵੀਰਪਾਲ ਇੰਸਾਂ ਨੇ ਦੱਸਿਆ ਬੀਤੀ ਰਾਤ ਮਦਨ ਲਾਲ ਇੰਸਾਂ ਦਾ ਦੇਹਾਂਤ ਹੋ ਗਿਆ ਸੀ, ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਇਨ੍ਹਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ, ਜਿਸ ’ਤੇ ਚਲਦਿਆਂ ਉਨ੍ਹਾਂ ਦੀ ਇਸ ਇੱਛਾ ਨੂੰ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ ਇਸ ਮੌਕੇ ਉਨ੍ਹਾਂ ਦੇ ਸਾਥੀ ਤੇ ਸੱਚ ਕਹੂੰ ਨਿਊਜ਼ ਏਜੰਸੀ ਬਠਿੰਡਾ ਦੇ ਸੇਵਾਦਾਰ ਰਾਮ ਸਿੰਘ ਇੰਸਾਂ ਤੇ ਦੇਵ ਦੱਤ ਧੀਮਾਨ ਇੰਸਾਂ ਨੇ ਦੱਸਿਆ ਕਿ ਮਦਨ ਲਾਲ ਇੰਸਾਂ ਪਿਛਲੇ ਲਗਭਗ 13 ਸਾਲਾਂ ਤੋਂ ਉਨ੍ਹਾਂ ਨਾਲ ‘ਸੱਚ ਕਹੂੰ’ ਅਖ਼ਬਾਰ ਦੀ ਸੇਵਾ ਵਿੱਚ ਲੱਗੇ ਹੋਏ ਸਨ।

    Read Also : ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਕੰਬਲ ਵੰਡ ਸਰੀਰਦਾਨੀ ਗੁਰਦੇਵ ਸਿੰਘ ਇੰਸਾਂ ਨੂੰ ਦਿੱਤੀ ਸ਼ਰਧਾਂਜਲੀ

    ਉਹ ਦਿਨ-ਰਾਤ ਦੀ ਪ੍ਰਵਾਹ ਕੀਤੇ ਬਿਨਾਂ ਹਰ ਵੇਲੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਰੀਤ ਧੀਆਂ-ਪੁੱਤਰ ਇੱਕ ਬਰਾਬਰ ’ਤੇ ਚਲਦਿਆਂ ਮਦਨ ਲਾਲ ਇੰਸਾਂ ਦੇ ਪੁੱਤਰਾਂ ਦੇ ਨਾਲ-ਨਾਲ ਧੀਆਂ ਤੇ ਨੂੰਹਾਂ ਵੱਲੋਂ ਵੀ ਅਰਥੀ ਨੂੰ ਮੋਢਾ ਦਿੱਤਾ ਗਿਆ ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਮੇਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਜੀਵਨ ਇੰਸਾਂ, ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ, ਏਰੀਆ ਮਾਡਲ ਟਾਊਨ ਦੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਨਰਿੰਦਰ ਇੰਸਾਂ, ਗਗਨ ਇੰਸਾਂ, ਰਾਹੁਲ ਇੰਸਾਂ, ਮੁਕੁਲ ਛਾਬੜਾ ਇੰਸਾਂ, ਭੈਣ ਵੀਨਾ ਇੰਸਾਂ,

    ਸਤਵੀਰ ਇੰਸਾਂ, ਗੁਲਾਬੋ ਇੰਸਾਂ, ਸੱਚੀ ਸੀਨੀਅਰ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੁੁਰਮੀਤ ਸਿੰਘ ਇੰਸਾਂ, ਸੱਜਣ ਵਾਲੀਆ ਇੰਸਾਂ, ਜਗਨ ਨਾਥ ਇੰਸਾਂ, ਭੈਣ ਕਿਰਨਾ ਇੰਸਾਂ, ਕਿਰਨਾ ਰਾਣੀ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਸੱਚੀ ਪ੍ਰੇਮੀ ਸੰਮਤੀਆਂ, ਸੱਚੀ ਸੀਨੀਅਰ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ਤੇਦਾਰ, ਸਨੇਹੀ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।