Punjab Vidhan Sabha Session: ਅਮਨ ਅਰੋੜਾ ਅਤੇ ਪ੍ਰਤਾਪ ਬਾਜਵਾ ’ਚ ਤੂੰ-ਤੂੰ, ਮੈਂ-ਮੈਂ, ਹਰਪਾਲ ਚੀਮਾ ਨੇ ਦਿਖਾਈ ਤਲਖੀ

Sach Kahoon Punjabi Desk Picture
Published On

ਪ੍ਰਤਾਪ ਬਾਜਵਾ ’ਤੇ ਗਾਲ੍ਹ ਕੱਢਣ ਦਾ ਦੋਸ਼, ਤਲਖੀ ’ਚ ਆਪ ਵਿਧਾਇਕਾਂ ਦਾ ਵੱਡਾ ਹੰਗਾਮਾ

ਮੈਡੀਕਲ ਕਾਲਜ ਨੂੰ ਲੈ ਕੇ ਸ਼ੁਰੂ ਹੋਇਆ ਸੀ ਵਿਵਾਦ

Punjab Vidhan Sabha Session: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਅਮਨ ਅਰੋੜਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ ਅਤੇ ਹਾਲਾਤ ਲੜਾਈ ਤੱਕ ਪਹੁੰਚ ਗਏ ਸਨ। ਇਸ ਦੌਰਾਨ ਹੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੁਝ ਸ਼ਬਦ ਬੋਲੇ ਗਏ ਤਾਂ ਇਸ ਤੋਂ ਤੂੰ-ਤੂੰ, ਮੈਂ-ਮੈਂ ਵਿੱਚ ਹਰਪਾਲ ਚੀਮਾ ਨੇ ਵੀ ਸ਼ਾਮਲ ਹੁੰਦੇ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਹੱਦ ’ਚ ਰਹਿਣ ਤੱਕ ਦੀ ਸਲਾਹ ਦਿੰਦੇ ਕੱਢੀ ਹੋਈ ਗਾਲ੍ਹ ਦੀ ਮੁਆਫੀ ਤੱਕ ਮੰਗਣ ਦੀ ਮੰਗ ਕਰ ਦਿੱਤੀ ਗਈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਮਾੜੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗਾਲ੍ਹ ਵੀ ਕੱਢੀ ਹੈ ਇਹੋ ਜਿਹੀ ਭਾਸ਼ਾ ਸਹਿਣ ਨਹੀਂ ਕੀਤੀ ਜਾਵੇਗੀ।

ਹਰਪਾਲ ਸਿੰਘ ਚੀਮਾ ਨੇ ਇੱਥੇ ਕਿਹਾ ਕਿ ਤੁਸੀਂ ਬੁੱਢੇ ਹੋ ਗਏ ਹੋ ਪਰ ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਹੈ, ਪਹਿਲਾਂ ਬੋਲਣਾ ਸਿੱਖ ਲਵੋ। ਉਸ ਤੋਂ ਬਾਅਦ ਦੋਵਾਂ ਵਿਚਕਾਰ ਤਲਕੀ ਕਾਫੀ ਜਿਆਦਾ ਵਧ ਗਈ ਅਤੇ ਹਰਪਾਲ ਸਿੰਘ ਚੀਮਾ ਆਪਣੇ ਬੈਚ ਨੂੰ ਪਾਰ ਕਰਕੇ ਪ੍ਰਤਾਪ ਸਿੰਘ ਬਾਜਵਾ ਵੱਲ ਵੱਧ ਗਏ। ਅਮਨ ਅਰੋੜਾ ਨੇ ਵੀ ਪ੍ਰਤਾਪ ਬਾਜਵਾ ਵੱਲ ਵਧਦੇ ਹੋਏ ਕਿਹਾ ਕਿ ਜਿਹੜਾ ਕੁਝ ਦੇਖਣਾ ਹੈ ਤਾਂ ਇੱਥੇ ਹੀ ਦੇਖ ਲਿਆ ਜਾਵੇ। ਇਸ ਦੌਰਾਨ ਬਾਕੀ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਆਪਣੇ ਬੇਂਚ ਤੋਂ ਅੱਗੇ ਆਉਂਦੇ ਹੋਏ ਪ੍ਰਤਾਪ ਬਾਜਵਾ ਵੱਲ ਵੱਧ ਗਏ, ਜਿਸ ਤੋਂ ਬਾਅਦ ਸਦਨ ਦੇ ਅੰਦਰ ਸਥਿਤੀ ਸਥਿਤੀ ਕਾਫੀ ਜ਼ਿਆਦਾ ਖਰਾਬ ਹੋ ਗਈ ਅਤੇ ਕਾਂਗਰਸ ਦੇ ਵੀ ਵਿਧਾਇਕਾਂ ਨੇ ਅੱਗੇ ਆਉਂਦੇ ਹੋਏ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹੀ ਕੁਝ ਮਾਹੌਲ ਸ਼ਾਂਤ ਹੋਇਆ।

ਇਹ ਵੀ ਪੜ੍ਹੋ: Commercial Gas Cylinder Crisis: ਦੇਸ਼ ਦੇ ਕਈ ਸੂਬਿਆਂ ’ਚ ਗੈਸ ਸਿਲੰਡਰ ਸਪਲਾਈ ਬੰਦ

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਸਾਡੇ ਦੇਸ਼ ਦੇ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਪੰਜਾਬ ਵਿੱਚ ਮੈਡੀਕਲ ਕਾਲਜ ਸਬੰਧੀ ਸਵਾਲ ਪੁੱਛਿਆ ਗਿਆ ਸੀ। ਇਸ ਸਵਾਲ ਦੇ ਦੌਰਾਨ ਜਦੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜਵਾਬ ਦੇ ਰਹੇ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਸੀਟ ਤੋਂ ਖੜੇ ਹੁੰਦੇ ਹੋਏ ਕਿਹਾ ਕਿ ਲਹਿਰਾਗਾਗਾ ਵਿਖੇ ਤਿਆਰ ਹੋ ਰਹੇ ਜੈਨ ਸਮਾਜ ਦੇ ਮੈਡੀਕਲ ਕਾਲਜ ਨੂੰ ਆਪਣਾ ਮੈਡੀਕਲ ਕਾਲਜ ਸਰਕਾਰ ਕਿਵੇਂ ਆਖ ਸਕਦੀ ਹੈ ਕਿਉਂਕਿ ਉਹ ਤਾਂ ਪ੍ਰਾਈਵੇਟ ਮੈਡੀਕਲ ਕਾਲਜ ਬਣ ਰਿਹਾ ਹੈ। ਇਸ ਲਈ ਸਿਰਫ ਸਰਕਾਰੀ ਮੈਡੀਕਲ ਕਾਲਜ ਹੀ ਦੱਸੇ ਜਾਣ ਕਿ ਪੰਜਾਬ ਵਿੱਚ ਕਿਹੜੇ-ਕਿਹੜੇ ਮੈਡੀਕਲ ਕਾਲਜ ਸਰਕਾਰ ਵੱਲੋਂ ਤਿਆਰ ਕੀਤੇ ਗਏ ਹਨ।

ਇਸ ਦੌਰਾਨ ਅਮਨ ਅਰੋੜਾ ਆਪਣੇ ਸੀਟ ਤੋਂ ਖੜ੍ਹੇ ਹੁੰਦੇ ਹੋਏ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਮਨ ਅਰੋੜਾ ਨੂੰ ਟੋਕ ਦਿੱਤਾ ਗਿਆ ਕਿ ਉਹ ਸਿਹਤ ਮੰਤਰੀ ਨਹੀਂ ਹਨ ਅਤੇ ਉਹ ਕਿਵੇਂ ਜਵਾਬ ਦੇ ਸਕਦੇ ਹਨ। ਇਸ ਦੌਰਾਨ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਕਿਹਾ ਗਿਆ ਕਿ ਕੋਈ ਵੀ ਮੰਤਰੀ ਕਿਸੇ ਵੀ ਸਮੇਂ ਆਪਣੀ ਸੀਟ ਤੋਂ ਖੜੇ ਹੋ ਕੇ ਜਵਾਬ ਦੇ ਸਕਦਾ ਹੈ। ਇਸ ਦੌਰਾਨ ਪ੍ਰਤਾਪ ਬਾਜਵਾ ਵੱਲੋਂ ਕੁਝ ਇਹੋ ਜਿਹਾ ਕਿਹਾ ਗਿਆ ਜਿਸ ਕਰਕੇ ਹਰਪਾਲ ਚੀਮਾ ਕਾਫੀ ਜਿਆਦਾ ਗੁੱਸੇ ਵਿੱਚ ਆ ਗਏ ਅਤੇ ਚੀਮਾ ਨੇ ਖੜ੍ਹੇ ਹੁੰਦੇ ਹੋਏ ਪ੍ਰਤਾਪ ਬਾਜਵਾ ਨੂੰ ਸ਼ਬਦਾਂ ਦੀ ਮਰਿਆਦਾ ਵਿੱਚ ਰਹਿਣ ਲਈ ਆਖ ਦਿੱਤਾ । Punjab Vidhan Sabha Session

About The Author

Related Posts