ਨਵੀਂ ਦਿੱਲੀ। ਰੀਓ ਓਲੰਪਿਕ 2016 ‘ਚ ਭਾਰਤ ਦੀ ‘ਚਾਂਦੀ’ ਕਰਵਾਉਣ ਵਾਲੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ‘ਤੇ ਸੂਬਾ ਸਰਕਾਰਾਂ ਵੱਲੋਂ ਗਿਫ਼ਟ ਤੇ ਪੈਸਿਆਂ ਦੀ ਬਰਸਾਤ ਹੋਵੇਗੀ। ਚਾਹੇ ਉਹ ਸਿੰਧੂ ਦਾ ਸੂਬਾ ਆਂਧਰਾ ਪ੍ਰਦੇਸ਼ ਹੋਵੇਗ ਜਾਂ ਫਿਰ ਦੇਸ ਦੀ ਰਾਜਧਾਨੀ ਦਿੱਲੀ। ਹਰ ਜਗ੍ਹਾ ਦੇ ਲੋਕ ਖੁਸ਼ ਹਨ। ਅਜਿਹੇ ‘ਚ ਉਨ੍ਹਾਂ ਨੂੰ ਗਿਫ਼ਟ ਦੇਣ ਵਾਲਿਆਂ ਦੀ ਸੂਚੀ ‘ਚ ਤੇਲੰਗਾਨਾ ਦੀ ਸਰਾਰਕ ਦੇ ਨਾਲ-ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਵੀ ਸ਼ਾਮਲ ਹਨ। ਸਿੰਧੂ ਦੇ ਸਿਲਵਰ ਮੈਡਲ ਜਿੱਤਣ ‘ਤੇ ਤੇਲੰਗਾਨਾ ਸਰਕਾਰ ਉਨ੍ਹਾਂ ਨੂੰ 1 ਕਰੋੜ ਦੇਣ ਦਾ ਐਲਾਨ ਕੀਤਾ ਹੈ। ਸੂਤਰਾਂ ਅਨੁਸਾਰ ਸਰਕਾਰ ਸਿੰਧੁ ਨੂੰ ਜ਼ਮੀਨ ਵੀ ਦੇਵੇਗੀ। ਦਿੱਲੀ ਸਰਕਾਰ ਨੇ ਪੀਵੀ ਸਿੰਧੂ ਨੂੰ 2 ਕਰੋੜ ਦੇਣ ਦਾ ਐਲਾਨ ਕੀਤਾ ਹੈ। ਉਧਰ ਮੱਧ ਪ੍ਰਦੇਸ਼ ਸਰਕਾਰ ਨੇ ਸਿੰਧੂ ਨੂੰ 50 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਬੈਡਮਿੰਟਨ ਐਸੋਸੀਏਸ਼ਨ ਆਫ਼ ਇੰਡੀਆ ਸਿੰਧੂ ਨੂੰ 50 ਲੱਖ ਰੁਪਏ ਦੇਵੇਗੀ। ਉਧਰ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ ਵੀ 5 ਲੱਖ ਰੁਪਏ ਦੇਵੇਗੀ। ਇਸ ਸਭ ਨੂੰ ਜੋੜ ਕੇ ਵੇਖਿਆ ਜਾਵੇ ਤਾਂ ਸਿੰਧੂ ਨੂੰ ਕੁੱਲ 4 ਕਰੋੜ 5 ਲੱਖ ਰੁਪਏ ਮਿਲਣਗੇ।
ਤਾਜ਼ਾ ਖ਼ਬਰਾਂ
ਮੁੱਖ ਮੰਤਰੀ ਮਾਨ ਖਟਕੜ ਕਲਾਂ ਪੁੱਜੇ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਭਗਤ ਸਿੰਘ ਦੇ ਘਰ ਤੱਕ ਵਿਰਾਸਤ...
‘ਰੂਹ ਦੀ’ ਹਨੀਪ੍ਰੀਤ ਇੰਸਾਂ ਵੱਲੋਂ ਸ਼ਹੀਦੀ ਦਿਵਸ ’ਤੇ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ
ਸਰਸਾ (ਸੱਚ ਕਹੂੰ ਨਿਊਜ਼)। ਪੂਜ...