ਭਾਜਪਾ ਐੱਮਪੀ ਦੀ ਪਤਨੀ ਨੇ ਕੁੱਤਾ ਗੁੰਮ ਹੋਣ ਦੀ ਲਿਖਵਾਈ ਰਿਪੋਰਟ

ਆਗਰਾ। ਸਾਬਕਾ ਮਨੁੱਖੀ ਵਸੀਲੇ ਰਾਜ ਮੰਤਰੀ ਅਤੇ ਆਗਰਾ ਤੋਂ ਭਾਜਪਾ ਸਾਂਸਦ ਰਾਮ ਸ਼ੰਕਰ ਕਥੇਰੀਆ ਦਾ ਪਾਲਤੂ ਕੁੱਤਾ ਗੁੰਮ ਹੋ ਗਿਆ ਹੈ। ਇਸ ਨੂੰ ਲੱਭਣ ਦੀ ਜਿੰਮੇਵਾਰੀ ਪੁਲਿਸ ਨੂੰ ਦਿੱਤੀ ਗਈ ਹੈ। ਸਸਦ ਦੀ ਪਤਨੀ ਮ੍ਰੁਦਲਾ ਨ ੇਇਸ ਸਬੰਧੀ ਆਗਰਾ ਦੇ ਹਰਿ ਪਰਬਤ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਮੁਦ੍ਰੁਲਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸਾਡਾ ਕੁੱਤਾ ਗੁੰਮ ਹੋ ਗਿਆ। ਮੈਂ ਆਗਰਾ ਦੇ ਐੱਸਪੀ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਹੈ। ਸਾਂਸਦ ਦੀ ਪਤਨੀ ਨੇ ਅੱਗੇ ਕਿਹਾ ਕਿ ਜਦੋਂ ਪੁਲਿਸ ਆਜਮ ਖਾਨ ਜੀ ਦੀਆਂ ਗੁੰਮ ਹੋਈਆਂ ਮੱਝਾਂ ਦੀ ਜਾਂਚ ਕਰ ਸਕਦੀ ਹੈ ਤਾਂ ਸਾਡੇ ਪਾਲਤੂ ਕੁੱਤੇ ਦੀ ਜਾਂਚ ਕਿਉਂ ਨਹੀਂ ਕਰ ਸਕਦੀ?