ਕੈਂਪ ਦੌਰਾਨ 549 ਮਰੀਜਾਂ ਦੀ ਹੋਈ ਜਾਂਚ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ‘ਚ ਹਰ ਮਹੀਨੇ ਦੀ ਤਰ੍ਹਾਂ ਅੱਜ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ ਜਿਸ ‘ਚ 549 ਮਰੀਜ਼ਾਂ ਨੇ ਮਾਹਿਰ ਡਾਕਟਰਾਂ ਤੋਂ ਮੁਫ਼ਤ ਸਿਹਤ ਜਾਂਚ ਕਰਵਾ ਕੇ ਮੁਫ਼ਤ ਸਲਾਹ ਲਈ। ਇਸ ਦੌਰਾਨ ਸਾਰੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਲਾਏ ਇਸ ਜਨ ਕਲਿਆਣ ਪਰਮਾਰਥੀ ਕੈਂਪ ਦਾ ਸ਼ੁੱਭ ਆਰੰਭ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਅਤੇ ਅਰਦਾਸ ਦਾ ਸ਼ਬਦ ਬੋਲ ਕੇ ਕੀਤਾ ਗਿਆ। ਕੈਂਪ ‘ਚ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹੋਰ ਸੂਬਿਆਂ ਤੋਂ ਆਏ 549 ਮਰੀਜ਼ਾਂ ਨੇ ਲਾਭ ਚੁੱਕਿਆ।
ਕੈਂਪ ‘ਚ ਡਾ.ਵਿਨੋਦ ਕੁਮਾਰੀ, ਡਾ.ਪੰਕਜ ਸ਼ਰਮਾ, ਡਾ.ਪੁਨੀਤ ਮਾਹੇਸ਼ਵਰੀ, ਡਾ.ਗੌਰਵ ਅਗਰਵਾਲ, ਡਾ.ਨੇਹਾ ਗੁਪਤਾ, ਡਾ. ਨਰਿੰਦਰ ਕੰਸਲ, ਡਾ. ਨੀਤਾ, ਡਾ. ਗੌਰਵ ਗਰਗ, ਡਾ. ਦੀਪਿਕਾ ਸਿਡਾਨਾ, ਡਾ. ਕਰਨੈਲ ਸਿੰਘ, ਡਾ. ਸਾਗਰਵੀਰ, ਡਾ. ਮੁਨੀਸ਼ ਸਮੇਤ ਅਨੇਕਾਂ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।