ਸ਼ਿਕਾਗੋ ‘ਚ ਜੀਕਾ ਸੰਕ੍ਰਮਣ ਕਾਰਨ ਐਂਮਰਜੈਂਸੀ ਲੱਗੀ

ਸ਼ਿਕਾਗੋ। ਓਬਾਮਾ ਪ੍ਰਸ਼ਾਸਨ ਨੇ ਪਿਸਾਟਰੋ ਰਿਕੋ ‘ਚ ਜੀਕਾ ਵਾਇਰਸ ਦੇ ਵਧਦੇ ਸੰਕ੍ਰਮਣ ਦੇ ਕਾਰਨ ਗਰਭਵਤੀ ਮਹਿਲਾਵਾਂ ਤੇ ਉਨ੍ਹਾਂ ਦੇ ਬੱਚਿਆਂ ਦੇ ਸੰਕ੍ਰਮਿਤ ਹੋਣ ਦੇ ਖ਼ਤਰੇ ਦੇ ਮੱਦੇਨਜ਼ਰ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਅਮਰੀਕੀ ਸਿਹਤ ਅਤੇ ਮਾਨਵ ਸੇਵਾ (ਐੱਚਐੱਚਸ) ਵਿਭਾਗ ਨੇ ਦੱਸਿਆ ਕਿ ਇਸ ਕੈਰੇਬਿਆਈ ਦੇਸ਼ ਦੇ 35 ਲੱਖ ਲੋਕਾਂ ‘ਚੋਂ 10690 ਲੋਕਾਂ ‘ਚ ਜੀਕਾ ਵਾਇਰਸ ਦੇ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ ਜਿਸ ‘ਚੋਂ 1035 ਗਰਭਵਤੀ ਮਹਿਲਾਵਾਂ ਵੀ ਸ਼ਾਮਲ ਹਨ ਪਰ ਮੱਛਰ ਜਨਿਤ ਇਸ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਅਸਲੀ ਗਿਣਤੀ ਵਧਣ ਦਾ ਖਦਸ਼ਾ ਹੈ।