ਯੂਕਰੇਨ ਦੀ ਸਰਹੱਦ ’ਤੇ ਫਸੇ ਜ਼ਿਲ੍ਹਾ ਸੰਗਰੂਰ ਦੇ ਨੌਜਵਾਨਾਂ ਨੂੰ ਵਤਨ ਵਾਪਸੀ ਦਾ ਇੰਤਜ਼ਾਰ

Rohit Ranike

ਹਾਲੇ ਵੀ ਖੌਫ਼ਜਦਾ ਨੇ ਬਲਜਿੰਦਰ ਭੁਟਾਲ ਤੇ ਰੋਹਿਤ ਰਣੀਕੇ ਦੇ ਪਰਿਵਾਰਕ ਮੈਂਬਰ (Ukraine Border)

  • ਦੋਵਾਂ ਦੀ ਹਾਲੇ ਨਹੀਂ ਹੋਈ ਵਤਨ ਵਾਪਸੀ, ਪਰਿਵਾਰਕ ਮੈਂਬਰ ਡਾਹਢੇ ਫਿਕਰਮੰਦ

(ਗੁਰਪ੍ਰੀਤ ਸਿੰਘ) ਸੰਗਰੂਰ। ਜ਼ਿਲ੍ਹਾ ਸੰਗਰੂਰ ਦੇ ਨਜਦੀਕੀ ਪਿੰਡ ਭੁਟਾਲ ਕਲਾਂ ਦੇ ਬਲਜਿੰਦਰ ਸਿੰਘ ਅਤੇ ਧੂਰੀ ਨੇੜਲੇ ਪਿੰਡ ਰੁਣੀਕੇ ਦੇ ਰੋਹਿਤ ਯੂਕਰੇਨ ਦੀ ਸਰਹੱਦ (Ukraine Border ) ’ਤੇ ਵਤਨ ਵਾਪਸੀ ਦੀ ਉਡੀਕ ਵਿੱਚ ਹਨ ਇਨ੍ਹਾਂ ਦੋਵਾਂ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਲਗਾਤਾਰ ਡਰ ਅਤੇ ਚਿੰਤਾ ’ਚ ਹਨ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਛੇਤੀ ਤੋਂ ਛੇਤੀ ਵਤਨ ਵਾਪਸੀ ਕਰਵਾਈ ਜਾਵੇ ਇਹ ਵੀ ਪਤਾ ਲੱਗਆ ਹੈ ਕਿ ਬਲਜਿੰਦਰ ਸਿੰਘ ਆਪਣੀ ਜਾਨ ਬਚਾਉਣ ਲਈ ਸਰਹੱਦ ਵੱਲ ਕਈ ਕਿਲੋਮੀਟਰ ਪੈਦਲ ਚੱਲਿਆ ਹੈ ਅਤੇ ਇਸੇ ਤਰ੍ਹਾਂ ਰੋਹਿਤ ਸ਼ਰਮਾ ਵੀ 13 ਘੰਟੇ ਫਿਰ ਬਰਫ ਵਿੱਚ ਪੈਦਲ ਚੱਲ ਕੇ ਸੋਮਵਾਰ ਨੂੰ ਸੁਰੱਖਿਅਤ ਕਿਸੇ ਹੋਰ ਥਾਂ ਪਹੁੰਚ ਗਿਆ। ਦੋਵੇਂ ਨੌਜਵਾਨ ਸੁਰੱਖਿਅਤ ਪਹੁੰਚ ਗਏ ਹਨ ਪਰ ਪਰਿਵਾਰਕ ਮੈਂਬਰਾਂ ਨੂੰ ਹਾਲੇ ਵੀ ਫਿਕਰ ਹੋ ਰਿਹਾ ਹੈ।

ਪਰਿਵਾਰਕ ਮੈਂਬਰ ਡਾਹਢੇ ਫਿਕਰਮੰਦ

ਜਾਣਕਾਰੀ ਅਨੁਸਾਰ ਸੰਗਰੂਰ ਦੇ ਮੂਣਕ ਨੇੜੇ ਪਿੰਡ ਭੁਟਾਲ ਕਲਾਂ ਦਾ ਨੌਜਵਾਨ ਬਲਜਿੰਦਰ ਸਿੰਘ, ਜੋ ਆਪਣੀ ਪਤਨੀ, ਦੋ ਛੋਟੇ ਬੱਚਿਆਂ ਅਤੇ ਮਾਪਿਆਂ ਨੂੰ ਛੱਡ ਕੇ ਯੂਕਰੇਨ ਭਾਸ਼ਾ ਦਾ ਕੋਰਸ ਕਰਨ ਗਿਆ ਸੀ ਅਤੇ ਹੁਣ ਸਰਹੱਦ ’ਤੇ ਵਤਨ ਵਾਪਸੀ ਦੀ ਉਡੀਕ ਕਰ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਪਹਿਲਾਂ ਤਾਂ ਹਾਲਾਤ ਠੀਕ ਸੀ ਪਰ ਜਦੋਂ ਹਾਲਾਤ ਵਿਗੜਨ ਲੱਗੇ ਅਤੇ ਬਿਜਲੀ, ਪਾਣੀ ਅਤੇ ਖਾਣ-ਪੀਣ ਦੀ ਸਮੱਸਿਆ ਆਉਣ ਲੱਗੀ ਤਾਂ ਉਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਉੱਥੋਂ ਤੁਰਨਾ ਹੀ ਠੀਕ ਸਮਝਿਆ।

ਪਰਿਵਾਰ ਨੇ ਦੱਸਿਆ ਕਿ ਹੁਣ ਬਲਜਿੰਦਰ ਆਪਣੇ ਆਪ ਅਤੇ ਚਾਰ ਸਾਥੀਆਂ ਜੋ ਕਿ ਹਰਿਆਣਾ, ਕਰਨਾਟਕ ਅਤੇ ਇੱਕ ਪੰਜਾਬ ਤੋਂ ਹਨ, ਨਾਲ 4 ਮਾਰਚ ਦੀ ਸਵੇਰ ਤੋਂ ਕਈ ਕਿਲੋਮੀਟਰ ਪੈਦਲ ਸਰਹੱਦ ਵੱਲ ਨੂੰ ਰਵਾਨਾ ਹੋਇਆ ਹੈ। ਪਰਿਵਾਰ ਨੂੰ ਅੱਜ ਥੋੜ੍ਹਾ ਢਾਰਸ ਹੋਇਆ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬਲਜਿੰਦਰ ਸਰਹੱਦ ’ਤੇ ਪੁੱਜ ਗਿਆ ਹੈ ਅਤੇ ਹਾਲੇ ਵੀ ਉਹ ਵਤਨ ਵਾਪਸੀ ਦੇ ਇੰਤਜ਼ਾਰ ਵਿੱਚ ਹੈ।

ਦੂਜੇ ਪਾਸੇ ਇਕ ਹੋਰ ਨੌਜਵਾਨ ਰੋਹਿਤ ਜੋ ਕਿ ਸੰਗਰੂਰ ਦੇ ਪਿੰਡ ਰਣੀਕੇ ਵਿਖੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ। ਰੋਹਿਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਰੋਹਿਤ ਨਾਲ ਗੱਲ ਹੋਈ ਸੀ ਤੇ ਪਤਾ ਲੱਗਿਆ ਕਿ ਉਹ ਪੋਲੈਂਡ ਪਹੁੰਚ ਗਿਆ ਹੈ। ਉਸ ਸਮੇਂ ਰੋਹਿਤ ਨੇ ਦੱਸਿਆ ਸੀ ਕਿ ਉਹ ਸੋਮਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੋਂ 13 ਘੰਟੇ ਤੱਕ ਬਰਫ ’ਚ ਪੈਦਲ ਚੱਲ ਕੇ ਸੁਰੱਖਿਅਤ ਸਥਾਨ ’ਤੇ ਪਹੁੰਚਿਆ ਸੀ।

ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਆਪਰੇਸ਼ਨ ਗੰਗਾ ਸਰਹੱਦ ਤੋਂ ਯੂਕਰੇਨ ਦੇ ਅੰਦਰ ਫਸੇ ਭਾਰਤੀ ਨੌਜਵਾਨਾਂ ਨੂੰ ਵਾਪਸ ਲਿਆ ਰਿਹਾ ਹੈ। ਉਨ੍ਹਾਂ ਨੂੰ ਕੋਈ ਮੱਦਦ ਨਹੀਂ ਮਿਲ ਰਹੀ ਹੈ। ਪਰਿਵਾਰ ਨੇ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਰੋਹਿਤ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ