ਰੋਨਾਲਡੋ ਦੀ ਹੈਟ੍ਰਿਕ ਬਦੌਲਤ ਪੁਰਤਗਾਲ ਨੇ ਸਪੇਨ ਨੁੰ ਡਰਾਅ ਤੇ ਰੋਕਿਆ

ਰੋਨਾਲਡੋ ਲਗਾਤਾਰ ਚਾਰ ਵਿਸ਼ਵ ਕੱਪ ‘ਚ ਗੋਲ ਕਰਨ ਵਾਲੇ ਚੌਥੇ ਖਿਡਾਰੀ ਬਣ ਗਏ ਹਨ ਉਹਨਾਂ ਤੋਂ ਪਹਿਲਾਂ ਇਹ ਪ੍ਰਾਪਤੀ ਯੂਵ ਸੀਲਰ, ਪੇਲੇ ਅਤੇ ਮਿਰੋਸਲਾਵ ਕਲੋਜ਼ ਨੂੰ ਹਾਸਲ ਸੀ

ਸੋਚੀ (ਏਜੰਸੀ) ਕਰਿਸ਼ਮਾਈ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੀ ਜ਼ਬਰਦਸਤ ਹੈਟ੍ਰਿਕ ਦੇ ਦਮ ‘ਤੇ ਪੁਰਤਗਾਲ ਨੇ ਸਾਬਕਾ ਚੈਂਪੀਅਨ ਸਪੇਨ ਵਿਰੁੱਧ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਗਰੁੱਪ ਬੀ ਦਾ ਮੁਕਾਬਲਾ ਸ਼ੁੱਕਰਵਾਰ ਨੂੰ 3-3 ਨਾਲ ਡਰਾਅ ਖੇਡ ਲਿਆ ਪੁਰਤਗਾਲ ਅਤੇ ਸਪੇਨ ਨੇ ਇਸ ਡਰਾਅ ਤੋਂ 1-1 ਅੰਕ ਹਾਸਲ ਕੀਤਾ ਰੋਨਾਲਡੋ ਨੇ ਮੈਚ ਦੇ 88ਵੇਂ ਮਿੰਟ ‘ਚ ਸ਼ਾਨਦਾਰ ਫ੍ਰੀ ਕਿੱਤ ਨਾਲ ਬਿਹਤਰੀਨ ਗੋਲ ਕਰਕੇ ਪੁਰਤਗਾਲ ਨੂੰ ਨਾ ਸਿਰਫ਼ ਹਾਰ ਤੋਂ ਬਚਾ ਲਿਆ ਸਗੋਂ ਮੈਚ ਡਰਾਅ ਕਰਕੇ ਇੱਕ ਅੰਕ ਵੀ ਦਿਵਾ ਦਿੱਤਾ।

ਬਿਜਲੀ ਦੀ ਰਫ਼ਤਾਰ ਨਾਲ ਖੇਡੇ ਗਏ ਇਸ ਮੁਕਾਬਲੇ ‘ਚ ਰੋਨਾਲਡੋ ਨੂੰ ਚੌਥੇ ਹੀ ਮਿੰਟ ‘ਚ ਘੇਰੇ ਅੰਦਰ ਠਿੱਬੀ ਲਾਈ ਗਈ ਅਤੇ ਰੈਫਰੀ ਨੇ ਪੈਨਲਟੀ ਦਾ ਇਸ਼ਾਰਾ ਕਰ ਦਿੱਤਾ ਰੋਨਾਲਡੋ ਨੇ ਪੈਨਲਟੀ ਲਈ ਜਿਸ ‘ਤੇ ਸਪੇਨ ਦੇ ਗੋਲਕੀਪਰ ਨੂੰ ਕੋਈ ਅੰਦਾਜ਼ਾ ਨਹੀਂ ਲੱਗ ਸਕਿਆ ਅਤੇ ਉਹ ਉਲਟ ਦਿਸ਼ਾ ‘ਚ ਛਾਲ ਮਾਰ ਬੈਠੇ ਅਤੇ ਪੁਰਤਗਾਲ ਦਾ ਖ਼ਾਤਾ ਖੁੱਲ ਗਿਆ ਰਿਆਲ ਮੈਡ੍ਰਿਡ ਦੇ ਸਟਾਰ ਨੇ ਅੱਧੇ ਸਮੇਂ ਤੋਂ ਠੀਕ ਪਹਿਲਾਂ 44ਵੇਂ ਮਿੰਟ ‘ਚ ਪੁਤਰਗਾਲ ਦਾ ਦੂਸਰਾ ਗੋਲ ਕੀਤਾ ਅਤੇ ਨਿਰਧਾਰਤ ਸਮੇਂ ਤੋਂ ਦੋ ਮਿੰਟ ਪਹਿਲਾਂ 88ਵੇਂ ਮਿੰਟ ‘ਚ ਬਾੱਕਸ ਦੇ ਠੀਕ ਬਾਹਰ ਮਿਲੀ ਫ੍ਰੀ ਕਿੱਕ ‘ਤੇ ਆਪਣੀ ਟੀਮ ਨੂੰ ਬਰਾਬਰੀ ਦਿਵਾਉਣ ਵਾਲਾ ਗੋਲ ਠੋਕ ਦਿੱਤਾ।

ਸਾਬਕਾ ਚੈਂਪੀਅਨ ਸਪੇਨ ਨੇ ਵੀ ਜ਼ਬਰਦਸਤ ਖੇਡ ਦਿਖਾਈ ਅਤੇ ਚੌਥੇ ਮਿੰਟ ‘ਚ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਦੂਸਰੇ ਅੱਧ ‘ਚ 3-2 ਦਾ ਵਾਧਾ ਬਣਾ ਲਿਆ ਪਰ ਸਪੇਨ ਦੇ ਰੋਨਾਲਡੋ ਦੇ ਕਮਾਲ ਦਾ ਫਰਾਂਸ ਨੂੰ ਕਾਇਲ ਹੋਣਾ ਪਿਆ ਰੋਨਾਲਡੋ ਹੁਣ ਲਗਾਤਾਰ ਅੱਠ ਵੱਡੀਆਂ ਚੈਂਪੀਅਨਸ਼ਿੱਪਾਂ ‘ਚ ਗੋਲ ਕਰ ਚੁੱਕਾ ਹੈ ਇਸ ਦੇ ਨਾਲ ਹੀ ਰੋਨਾਲਡੋ ਲਗਾਤਾਰ ਚਾਰ ਵਿਸ਼ਵ ਕੱਪ ‘ਚ ਗੋਲ ਕਰਨ ਵਾਲੇ ਚੌਥੇ ਖਿਡਾਰੀ ਬਣ ਗਏ ਹਨ ਉਹਨਾਂ ਤੋਂ ਪਹਿਲਾਂ ਇਹ ਪ੍ਰਾਪਤੀ ਯੂਵ ਸੀਲਰ, ਪੇਲੇ ਅਤੇ ਮਿਰੋਸਲਾਵ ਕਲੋਜ਼ ਨੂੰ ਹਾਸਲ ਸੀ।

ਪੁਰਤਗਾਲ ਲਈ ਜੇਕਰ ਕਪਤਾਨ ਰੋਨਾਲਡੋ ਨੇ ਜਲਵਾ ਦਿਖਾਇਆ ਤਾਂ ਸਪੇਨ ਵੱਲੋਂ ਫਾਰਵਰਡ ਡਿਏਗੋ ਕੋਸਟਾ ਨੇ ਦੋ ਗੋਲ ਕੀਤੇ ਜਦੋਂਕਿ ਨਾਚੋ ਨੇ ਇੱਕ ਗੋਲ ਕਰਕੇ ਸਪੇਨ ਨੂੰ 3-2 ਨਾਲ ਅੱਗੇ ਕੀਤਾ ਸਪੇਨ ਨੂੰ ਆਖ਼ਰ ਅਫ਼ਸੋਸ ਝੱਲਣਾ ਪਿਆ ਕਿ ਜਿੱਤ ਉਹਨਾਂ ਦੇ ਕਰੀਬ ਤੋਂ ਨਿਕਲ ਗਈ। ਸਪੇਨ ਆਪਣੇ ਕੋਚ ਜੁਲੇਨ ਲੋਪੇਤਗੁਈ ਨੂੰ ਟੂਰਨਾਮੈਂਟ ਤੋਂ ਠੀਕ ਪਹਿਲਾਂ ਬਰਖ਼ਤਾਸ ਕਰਨ ਤੋਂ ਬਾਅਦ ਇਸ ਮੈਚ ‘ਚ ਖੇਡਿਆ ਪਰ ਉਸਦੀ ਖੇਡ ਕਾਫ਼ੀ ਸਧੀ ਹੋਈ ਸੀ। ਰੋਨਾਲਡੋ ਦੀ 20 ਮੀਟਰ ਦੀ ਦੂਸਰ ਤੋਂ ਫ੍ਰੀ ਕਿੱਕ ‘ਤੇ ਕੀਤੇ ਗੋਲ ਨੇ ਪੁਰਤਗਾਲ ਪ੍ਰਸ਼ੰਸਕਾਂ ਨੂੰ ਜ਼ਸ਼ਨ ‘ਚ ਡੁਬੋ ਦਿੱਤਾ ਰੋਨਾਲਡੋ ਦੇ ਇਸ ਸ਼ਾਟ ਨੂੰ ਸਪੇਨ ਦਾ ਗੋਲਕੀਪਰ ਦੇਖਣ ਤੋਂ ਸਿਵਾਏ ਕੁਝ ਨਹੀਂ ਕਰ ਸਕਿਆ।