ਪੇਡ ਨਿਊਜ਼ ਤੋਂ ਸੁਚੇਤ ਰਹਿਣ ਵਰਕਰ : ਪਾਰਿਕਰ

ਪਣਜੀ। ਰੱਖਿਆ ਮੰਤਰੀ ਮਨੋਹਰ ਪਾਰਿਕਰ ਨ ੇਗੋਆ ‘ਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਵਰਕਰਾਂ ਨੂੰ ਪੇਡ ਨਿਊਜ਼ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਹੈ।
ਸ੍ਰੀ ਪਾਰਿਕਰ ਨੇ ਪੋਰਵੋਰੀਅਮ ‘ਚ ਭਾਜਪਾ ਦੇ ਅਨੁਸੁਚ ਿਜਾਤੀ ਮੋਰਚਾ ਦੀ ਬੈਠਕ ਨੂੰ ਕੱਲ੍ਹ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਝ ਲੋਕ ਇਹ ਭਰਮ ਫੈਲਾ ਰਹੇ ਹਨ ਤੇ ਚੋਣਾਂ ਦੇ ਮੱਦੇਨਜ਼ਰ ਪੇਡ ਨਿਊਜ਼ ਵੀ ਸ਼ੁਰੂ ਹੋ ਜਾਵੇਗੀ।
ਸਾਲ 2012 ‘ਚ ਆਪਣੀ ਅਗਵਾਈ ‘ਚ ਪਾਰਟੀ  ਨੂੰ ਸੰਤਾ ‘ਚ ਲਿਆਉਣ ਵਾਲੇ ਸ੍ਰੀ ਪਾਰਿਕਰ ਨੇ ਵਰਕਰਾਂ ਨੂੰ ਅਫ਼ਵਾਹਾਂ ‘ਤੇ ਧਿਆਨ ਨਾ ਦੇ ਕੇ ਪਾਰਟੀ ਦੇ ਪ੍ਰਦਰਸ਼ਨ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ।