ਸ਼ਬਦ ਵਾਪਸ ਨਹੀਂ ਆਉਂਦੇ

ਸ਼ਬਦ ਵਾਪਸ ਨਹੀਂ ਆਉਂਦੇ | Words

ਇੱਕ ਵਾਰ ਇੱਕ ਕਿਸਾਨ ਨੇ ਆਪਣੇ ਗੁਆਂਢੀ ਕਿਸਾਨ ਨੂੰ ਭਲਾ-ਬੁਰਾ ਕਹਿ ਦਿੱਤਾ, ਪਰ ਜਦੋਂ ਬਾਅਦ ‘ਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਇੱਕ ਫ਼ਕੀਰ ਕੋਲ ਚਲਾ ਗਿਆ ਉਸਨੇ ਫ਼ਕੀਰ ਨੂੰ ਆਪਣੇ ਸ਼ਬਦ ਵਾਪਸ ਲੈਣ ਦਾ ਤਰੀਕਾ ਪੁੱਛਿਆ
ਫ਼ਕੀਰ ਨੇ ਕਿਸਾਨ ਨੂੰ ਕਿਹਾ, ”ਤੁਸੀਂ ਕਾਫ਼ੀ ਸਾਰੇ ਖੰਭ ਇਕੱਠੇ ਕਰ ਲਓ ਅਤੇ ਉਹਨਾਂ ਨੂੰ ਸ਼ਹਿਰ ਦੇ ਵਿਚਕਾਰ ਜਾ ਕੇ ਰੱਖ ਦਿਓ” ਕਿਸਾਨ ਨੇ ਏਦਾਂ ਹੀ ਕੀਤਾ ਅਤੇ ਫ਼ਿਰ ਫ਼ਕੀਰ ਕੋਲ ਪਹੁੰਚ ਗਿਆ ਫੇਰ ਫ਼ਕੀਰ ਨੇ ਉਸ ਕਿਸਾਨ ਨੂੰ ਕਿਹਾ, ”ਹੁਣ ਜਾਓ ਅਤੇ ਉਹਨਾਂ ਖੰਭਾਂ ਨੂੰ ਇਕੱਠੇ ਕਰ ਕੇ ਵਾਪਸ ਲੈ ਆਓ”

ਕਿਸਾਨ ਵਾਪਸ ਗਿਆ ਪਰ ਉਦੋਂ ਤੱਕ ਸਾਰੇ ਖੰਭ ਹਵਾ ਨਾਲ ਇੱਧਰ-ਉੱਧਰ ਉੱਡ ਚੁੱਕੇ ਸਨ ਅਤੇ ਕਿਸਾਨ ਖਾਲੀ ਹੱਥ ਵਾਪਸ ਫ਼ਕੀਰ ਕੋਲ ਪਹੁੰਚਿਆ  ਫ਼ਕੀਰ ਨੇ ਉਸ ਨੂੰ ਕਿਹਾ ਕਿ ਠੀਕ ਅਜਿਹਾ ਹੀ ਤੁਹਾਡੇ ਵੱਲੋਂ ਕਹੇ ਗਏ ਸ਼ਬਦਾਂ ਨਾਲ ਹੁੰਦਾ ਹੈ, ਤੁਸੀਂ ਬੜੀ ਅਸਾਨੀ ਨਾਲ ਇਨ੍ਹਾਂ ਨੂੰ ਆਪਣੇ ਮੂੰਹੋਂ ਕੱਢ ਤਾਂ ਸਕਦੇ ਹੋ ਪਰ ਚਾਹ ਕੇ ਵੀ ਵਾਪਸ ਨਹੀਂ ਲੈ ਸਕਦੇ

ਸਿੱਖਿਆ: ਜਦੋਂ ਤੁਸੀਂ ਕਿਸੇ ਨੂੰ ਬੁਰੇ ਸ਼ਬਦ ਕਹਿੰਦੇ ਹੋ ਤਾਂ ਇਸ ਨਾਲ ਸਾਹਮਣੇ ਵਾਲੇ ਨੂੰ ਦੁੱਖ ਜਰੂਰ ਪਹੁੰਚਦਾ ਹੈ ਪਰ ਬਾਅਦ ‘ਚ ਉਹ ਆਪਣੇ-ਆਪ ਨੂੰ ਹੀ ਜ਼ਿਆਦਾ ਦੁੱਖ ਪਹੁੰਚਾਉਂਦੇ ਹਨ ਖ਼ੁਦ ਨੂੰ ਦੁੱਖ ਦੇਣ ਦਾ ਕੀ ਫਾਇਦਾ? ਇਸ ਤੋਂ ਚੰਗਾ ਤਾਂ ਇਹ ਹੈ ਕਿ ਚੁੱਪ ਹੀ ਰਿਹਾ ਜਾਵੇ ਕੁਝ ਕੌੜਾ ਬੋਲਣ ਤੋਂ ਪਹਿਲਾਂ ਇਹ ਜਰੂਰ ਯਾਦ ਰੱਖੋ ਕਿ  ਤਲਵਾਰ ਦੇ ਫ਼ੱਟ ਭਰ ਜਾਂਦੇ ਹਨ ਪਰੰਤੂ ਕੌੜੇ ਸ਼ਬਦਾਂ ਦੇ ਫ਼ੱਟ ਕਦੇ ਵੀ ਨਹੀਂ ਭਰਦੇ, ਭਲਾ-ਬੁਰਾ ਕਹਿਣ ਤੋਂ ਬਾਅਦ ਕੁਝ ਵੀ ਕਰ ਕੇ ਆਪਣੇ ਸ਼ਬਦ ਵਾਪਸ ਨਹੀਂ ਲਏ ਜਾ ਸਕਦੇ ਹਾਂ, ਤੁਸੀਂ ਉਸ ਵਿਅਕਤੀ ਤੋਂ ਜਾ ਕੇ ਮੁਆਫ਼ੀ ਜ਼ਰੂਰ ਮੰਗ ਸਕਦੇ ਹੋ ਅਤੇ ਮੰਗਣੀ ਵੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.