ਵਿਧਵਾ ਔਰਤ ਨੂੰ ਮੀਂਹ ਕਣੀ, ਝੱਖੜ ਦਾ ਮੁੱਕਿਆ ਡਰ, ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਘਰ

ਚਾਰ ਦੀਵਾਰੀ ’ਚ ਖੁੱਲੇ੍ਹ ਅਸਮਾਨ ਹੇਠ ਪੰਜ ਧੀਆਂ ਨਾਲ ਰਹਿ ਰਹੀ ਸੀ ਵਿਧਵਾ ਔਰਤ

ਪਤੀ ਦੀ 8-9 ਸਾਲ ਪਹਿਲਾ ਹੋ ਗਈ ਸੀ ਸੜਕ ਹਾਦਸੇ ’ਚ ਮੌਤ

ਦਿਹਾੜੀ ਮਜ਼ਦੂਰੀ ਕਰ ਕੇ ਪਾਲ ਰਹੀ ਸੀ ਆਪਣਾ ਤੇ ਆਪਣੀਆਂ ਪੰਜ ਧੀਆਂ ਦਾ ਪੇਟ

ਸਰਕਾਰ ਵੱਲੋਂ ਵੀ ਨਾ ਮਿਲੀ ਕੋਈ ਸਹਾਇਤਾ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਮਕਾਨ ਬਣਾ ਕੇ ਨਿਭਾਇਆ ਇਨਸਾਨੀਅਤ ਦਾ ਫ਼ਰਜ਼

ਅਮਲੋਹ, (ਅਨਿਲ ਲੁਟਾਵਾ)। ਡੇਰਾ ਸੱਚਾ ਸੌਦਾ ਸਰਸਾ ਵੱਲੋਂ ਮੁਰਸ਼ਿਦੇ ਕਾਮਿਲ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਚੱਲ ਰਹੇ 142 ਮਾਨਵਤਾ ਭਲਾਈ ਦੇ ਕਾਰਜਾਂ ਵਿਚੋਂ ਇੱਕ ‘ਅਸ਼ਿਯਾਨਾ ਮੁਹਿੰਮ’ ਤਹਿਤ ਬਲਾਕ ਅਮਲੋਹ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਵੱਲੋਂ ਬਲਾਕ ਅਮਲੋਹ ਦੀ ਸਾਧ-ਸੰਗਤ ਦੇ ਸਹਿਯੋਗ ਨਾ ਬਲਾਕ ਅਮਲੋਹ ਦੇ ਪਿੰਡ ਛੋਟਾ ਭਗਵਾਨ ਪੂਰਾ ’ਚ ਇੱਕ ਵਿਧਵਾ ਔਰਤ ਪਰਮਜੀਤ ਕੌਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ।

ਇਸ ਸਬੰਧੀ ਗੱਲਬਾਤ ਕਰਦਿਆਂ ਜਗਦੀਸ਼ ਇੰਸਾਂ ਖੰਨਾ 45 ਮੈਂਬਰ ਪੰਜਾਬ, ਰਾਜਿੰਦਰ ਸਿੰਘ ਬਲਾਕ ਭੰਗੀਦਾਸ, ਡਾ. ਕੁਲਜੀਵਨ ਟੰਡਨ ਜ਼ਿਲ੍ਹਾ ਜ਼ਿੰਮੇਵਾਰ 15 ਮੈਂਬਰ, ਅਵਤਾਰ ਸਿੰਘ ਘੁੱਲੂਮਾਜਰਾ15 ਮੈਂਬਰ, ਪਟਵਾਰੀ ਕੇਸਰ ਸਿੰਘ 15 ਮੈਂਬਰ, ਜੋਗਿੰਦਰਪਾਲ 15 ਮੈਂਬਰ, ਗੁਰਸੇਵਕ ਸਿੰਘ 15 ਮੈਂਬਰ, ਗੁਰਦੀਪ ਸਿੰਘ 15 ਮੈਂਬਰ ਨੇ ਦੱਸਿਆ ਕਿ ਭੈਣ ਪਰਮਜੀਤ ਕੌਰ ਜਿਸ ਦੇ ਪਤੀ ਦੀ 8-9 ਸਾਲ ਪਹਿਲਾ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ ਤੇ ਇਸ ਪਰਿਵਾਰ ’ਚ ਹੋਰ ਕੋਈ ਕਮਾਉਣ ਵਾਲਾ ਕੋਈ ਹੋਰ ਨਾ ਹੋਣ ਕਾਰਨ ਇਸ ਭੈਣ ਨੇ ਦਿਹਾੜੀ, ਮਜ਼ਦੂਰੀ ਕਰ ਕੇ ਆਪਣੀਆਂ ਪੰਜ ਧੀਆਂ ’ਤੇ ਆਪਣਾ ਪੇਟ ਪਾਲ ਰਹੀ ਸੀ।

ਜਿਸ ਘਰ ’ਚ ਇਹ ਰਹਿ ਰਹੀ ਸੀ ਉਸ ਘਰ ਦੀ ਛੱਤ ਤੱਕ ਨਹੀਂ ਸੀ ਅਤੇ ਨਾ ਕੋਈ ਦਰਵਾਜ਼ਾ ਆਦਿ ਸਨ। ਇਹ ਪਰਿਵਾਰ ਮੀਂਹ ਕਣੀ, ਝੱਖੜ ਆਦਿ ’ਚ ਵੀ ਖੁੱਲੇ੍ਹ ਅਸਮਾਨ ’ਚ ਹੀ ਸੌਂਦਾ ਸੀ। ਬੱਸ ਮਕਾਨ ਦੇ ਨਾ ’ਤੇ ਵਿਹੜੇ ’ਚ ਤਰਪਾਲ ਆਦਿ ਟੰਗ ਕਿ ਖੁੱਲੇ੍ਹ ’ਚ ਹੀ ਰਸੋਈ ਬਣਾਈ ਹੋਈ ਸੀ। ਬਰਸਾਤ ਦੇ ਦਿਨਾਂ ’ਚ ਜਿੱਥੇ ਮਕਾਨ ਦੀ ਛੱਤ ਨਾ ਹੋਣ ਕਾਰਨ ਪਾਣੀ ਵਿਹੜੇ ’ਚ ਪਰ ਜਾਂਦਾ ਸੀ ਤੇ ਉਸ ਦਿਨ ਉਨ੍ਹਾਂ ਨੂੰ ਟੈਂਟ ਨੁਮਾ ਰਸੋਈ ’ਚ ਵੀ ਕੁੱਝ ਨਹੀਂ ਬਣਾ ਸਕਦੇ ਸਨ ਤੇ ਕਈ ਵਾਰ ਉਨ੍ਹਾਂ ਨੂੰ ਖ਼ਾਲੀ ਪੇਟ ਹੀ ਸੌਣਾ ਪੈਂਦਾ ਸੀ।

ਜਦੋਂ ਇਸ ਸਬੰਧੀ ਉਨ੍ਹਾਂ ਡੇਰਾ ਸੱਚਾ ਸੌਦਾ ਦੀ ਬਲਾਕ ਕਮੇਟੀ ਅਮਲੋਹ ਦੇ ਜਿੰਮੇਵਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਭੈਣ ਦੇ ਘਰ ਜਾ ਕੇ ਦੇਖਿਆਂ ਤੇ ਉਸ ਭੈਣ ਦੀ ਮਜਬੂਰੀ ਸਮਝਦਿਆਂ ਉਸ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਜਿਸ ਵਿੱਚ ਇੱਕ ਕਮਰਾ ਇੱਕ ਰਸੋਈ, ਤੇ ਬਾਥਰੂਮ ਬਣਾਏ ਗਏ ਅਤੇ ਲੈਂਟਰ ਪਾ ਕੇ ਦਰਵਾਜ਼ੇ ਆਦਿ ਲਗਾ ਕੇ ਕੰਪਲੀਟ ਕਰ ਕੇ ਦਿੱਤਾ ਗਿਆ। ਇਸ ਮੌਕੇ ਮਿਸਤਰੀ ਜੀਤ ਸਿੰਘ ਇੰਸਾਂ, ਸੁਰਿੰਦਰਪਾਲ ਸਿੰਘ ਇੰਸਾਂ, ਅਜੀਤ ਸਿੰਘ ਇੰਸਾਂ, ਕੇਵਲ ਸਿੰਘ ਇੰਸਾਂ, ਬਾਬੂ ਸਿੰਘ ਇੰਸਾਂ, ਸ਼ਿੰਦਰਪਾਲ ਇੰਸਾਂ, ਲਖਵੀਰ ਇੰਸਾਂ, ਅਵਤਾਰ ਇੰਸਾਂ, ਹੰਸਾਂ ਸਿੰਘ ਇੰਸਾਂ ਨੇ ਮਕਾਨ ਬਣਾਉਣ ਦੀ ਸੇਵਾ ਨਿਭਾਈ। ਇਸ ਮੌਕੇ ਗੁਰਦੀਪ ਸਿੰਘ ਭੱਦਲਥੂਹਾ ਦੇ ਪਰਿਵਾਰ ਵੱਲੋਂ ਵਿਧਵਾ ਭੈਣ ਪਰਮਜੀਤ ਕੌਰ ਨੂੰ ਇੱਕ ਮਹੀਨੇ ਦਾ ਰਾਸ਼ਨ ਵੀ ਦਿੱਤਾ ਗਿਆ।

ਇਸ ਮੌਕੇ ਕੌਂਸਲਰ ਬਲਤੇਜ ਸਿੰਘ ਸ਼ਹਿਰੀ ਭੰਗੀਦਾਸ, ਦੁਰਗਾ ਦਾਸ ਭੰਗੀਦਾਸ ਛੋਟਾ ਭਗਵਾਨਪੂਰਾ, ਲਵਲੀ ਇੰਸਾਂ, ਮਨੋਜ ਕੁਮਾਰ, ਮਾਸਟਰ ਗੁਰਪਾਲ ਸਿੰਘ, ਸੁਜਾਨ ਭੈਣ ਕੁਲਵਿੰਦਰ ਕੌਰ, ਕੁਲਦੀਪ ਕੌਰ, ਮਨਦੀਪ ਕੌਰ, ਪਰਮਿੰਦਰ ਸਿੰਘ, ਗੁਰਿੰਦਰ ਸਿੰਘ, ਹਰਮੇਸ਼ ਕੁਮਾਰ, ਹਰਪਾਲ ਸਿੰਘ, ਹਰਜਿੰਦਰ ਸਿੰਘ ਰਾਜ਼ੀ, ਕਰਮਜੀਤ ਕੰਮੀ, ਰਾਜ ਸਿੰਘ, ਦੇਵੀ ਦਿਆਲ, ਚਰਨਜੀਤ ਸਿੰਘ ਤੇ ਵੱਡੀ ਗਿਣਤੀ ਡੇਰਾ ਸ਼ਰਧਾਲੂ ਹਾਜ਼ਰ ਸਨ।

ਕੀ ਕਹਿਣਾ ਹੈ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਤੇ ਲੰਬੜਦਾਰ ਮੇਵਾ ਰਾਮ ਦਾ

ਇਸ ਸਬੰਧੀ ਜੱਦੋ ਪਿੰਡ ਦੇ ਸਰਪੰਚ ’ਤੇ ਲੰਬੜਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਇਸ ਪਰਿਵਾਰ ਨੂੰ ਮਕਾਨ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਪੰਜ ਲੜਕੀਆਂ ਦੇ ਨਾਲ ਬਿਨਾ ਛੱਤ ਤੋਂ ਮੀਂਹ ਆਦਿ ’ਚ ਰਹਿਣਾ ਇੱਕ ਤਰ੍ਹਾਂ ਨਾਲ ਨਰਕ ਵਾਲੀ ਜ਼ਿੰਦਗੀ ਜਿਊਣ ਦੇ ਬਰਾਬਰ ਸੀ। ਡੇਰਾ ਸ਼ਰਧਾਲੂਆਂ ਕਰੇ ਇਸ ਉੱਦਮ ਦੀ ਉਹ ਸ਼ਲਾਘਾ ਕਰਦੇ ਹਨ। ਅਸੀਂ ਆਪਣੀ ਪੰਚਾਇਤ ਵੱਲੋਂ ਅਤੇ ਪਿੰਡ ਵੱਲੋਂ ਡੇਰਾ ਸੱਚਾ ਸੌਦਾ ਸਰਸਾ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ।

ਕੀ ਕਹਿਣਾ ਹੈ ਵਿਧਵਾ ਪਰਮਜੀਤ ਕੌਰ ਦਾ:

ਇਸ ਸਬੰਧੀ ਗੱਲਬਾਤ ਕਰਨ ਤੇ ਇਸ ਵਿਧਵਾ ਭੈਣ ਨੂੰ ਜਿੱਥੇ ਮਕਾਨ ਬਣਨ ਦੀ ਖ਼ੁਸ਼ੀ ਸੀ ਉੱਥੇ ਉਹ ਆਪਣੇ ਬੀਤੇ ਸਮੇਂ ਨੂੰ ਯਾਦ ਕਰ ਕੇ ਅੱਖਾਂ ਵੀ ਭਰ ਆਈ, ਉਸ ਨੇ ਕਿਹਾ ਕਿ ਉਸ ਤੋਂ ਤਾਂ ਆਪਣੀਆਂ ਪੰਜਾ ਧੀਆਂ ਦਾ ਪੇਟ ਹੀ ਮਸਾਂ ਭਰਿਆ ਜਾ ਰਿਹਾ ਸੀ। ਪੱਕੇ ਮਕਾਨ ਵਾਰੇ ਤਾਂ ਉਹ ਕਦੇ ਸੋਚ ਵੀ ਨਹੀਂ ਸਕਦੀ ਸੀ ਪਰ ਉਹ ਸ਼ੁਕਰਗੁਜ਼ਾਰ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਜਿਨ੍ਹਾਂ ਦੇ ਸ਼ਰਧਾਲੂਆਂ ਨੇ ਮੇਰੀ ਮਜਬੂਰੀ ਨੂੰ ਸਮਝਦਿਆਂ ਮੈਨੂੰ ਪੱਕਾ ਮਕਾਨ ਜਿਸ ’ਚ ਹਰ ਇੱਕ ਜ਼ਰੂਰਤ ਨੂੰ ਪੁਰਾ ਕੀਤਾ ਗਿਆ ਹੈ।

ਉਹ ਇਨ੍ਹਾਂ ਦਾ ਉਪਕਾਰ ਸਾਰੀ ਉਮਰ ਨਹੀਂ ਭੁਲਾ ਸਕਦੀ। ਭੈਣ ਨੇ ਦੱਸਿਆ ਕਿ ਕੱਚੇ ਮਕਾਨ ਸਬੰਧੀ ਉਨ੍ਹਾਂ ਨੇ ਸਰਕਾਰ ਕੋਲ ਵੀ ਦਰਖਾਸਤ ਦਿੱਤੀ ਸੀ ਪਰ ਹੁਣ ਤੱਕ ਕੋਈ ਵੀ ਸਹਾਇਤਾ ਆਦਿ ਨਹੀਂ ਮਿਲੀ ਪਰ ਹੁਣ ਡੇਰਾ ਸ਼ਰਧਾਲੂਆਂ ਨੇ ਮੇਰੀ ਮਦਦ ਕੀਤੀ ਤੇ ਮੈਨੂੰ ਇਹ ਅਹਿਸਾਸ ਹੋ ਰਿਹਾ ਕਿ ਮੈ ਹੁਣ ਇਕੱਲੀ ਨਹੀਂ ਹਾਂ ਮੇਰੇ ਵੀ ਸਾਧ-ਸੰਗਤ ਦੇ ਰੂਪ ’ਚ ਬਹੁਤ ਭੈਣ ਭਰਾ ਬਣ ਚੁੱਕੇ ਹਨ। .

ਕੀ ਕਹਿਣਾ ਹੈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਿੰਮੇਵਾਰਾਂ ਦਾ:

ਇਸ ਸਬੰਧੀ ਗੱਲਬਾਤ ਕਰਨ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਡਾ. ਅਵਤਾਰ ਸਿੰਘ ਵਿਰਕ ਇੰਸਾਂ ’ਤੇ ਅਨਿਲ ਬਾਂਸਲ ਇੰਸਾਂ ਨੇ ਦੱਸਿਆ ਕੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 142 ਤਰ੍ਹਾਂ ਦੇ ਕਾਰਜ ਚਲਾਏ ਜਾ ਰਹੇ ਹਨ। ਜਿਨ੍ਹਾਂ ਨੂੰ ਸਾਧ-ਸੰਗਤ ਤਨ, ਮਨ ਤੇ ਪਰਮਾਰਥ ਨਾਲ ਬਹੁਤ ਚੰਗੀ ਤਰ੍ਹਾਂ ਨਿਭਾਅ ਰਹੀ ਹੈ। ਅੱਜ ਜੋ ਮਕਾਨ ਬਣਾ ਕੇ ਦਿੱਤਾ ਉਸ ’ਚ ਵੀ ਸਾਧ-ਸੰਗਤ ਨੇ ਪੂਰਾ ਸਹਿਯੋਗ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ