ਐੱਮਐੱਸਜੀ ਸਬੰਧੀ ਪੂਜਨੀਕ ਗੁਰੂ ਜੀ ਨੇ ਕੀਤਾ ਖੁਲਾਸਾ

Sant Dr. MSG

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਜ਼ਰੀਏ ਕਰੋੜਾਂ ਸਾਧ-ਸੰਗਤ ਨੂੰ ਅਨਮੋਲ ਦਰਸ਼ਨਾਂ ਤੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਰੂਹਾਨੀ ਮਜਲਿਸ ਦੌਰਾਨ ਸਾਧ-ਸੰਗਤ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਿਵੇਂ ਤੁਸੀਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾਤਾ ਰਹਿਬਰ ਦੇ ਪਵਿੱਤਰ ਮਹਾਂਰਹਿਮੋ ਕਰਮ ਦਿਵਸ ਬਾਰੇ ਸੁਣਿਆ, ਭੰਡਾਰਾ ਮਨਾਇਆ, ਪੂਰਾ ਮਹੀਨਾ ਮਨਾਇਆ। ਤਾਂ ਚਰਚਾ ਸੇਵਾਦਾਰ ਕਰ ਰਹੇ ਸਨ ਕਿ ਸਾਨੂੰ ਹਰ ਮਹੀਨੇ ਸੇਵਾ ਕਰਨ ਦਾ ਮੌਕਾ ਮਿਲਿਆ ਕਰੇ। ਤਾਂ ਮਾਰਚ ਮਹੀਨੇ ਨੂੰ ਸਾਰੇ ਸਾਧ-ਸੰਗਤ ਐੱਮਐੱਸਜੀ ਮਹੀਨੇ ਦੇ ਰੂਪ ’ਚ ਮਨਾਵੇਗੀ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪਿਆਰੀ ਸਾਧ-ਸੰਗਤ ਜੀਓ ਇਹ ਜੋ ਐੱਮਐੱਸਜੀ ਸ਼ਬਦ ਬਣਿਆ ਹੈ, ਉਸ ਦਾ ਕਾਰਨ ਇਹ (ਮਾਰਚ) ਮਹੀਨਾ ਵੀ ਹੈ। ਇਸ ਮਹੀਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾਤਾ ਰਹਿਬਰ ਨੇ ਸਾਨੂੰ, ਜੋ ਅਸੀਂ ਤੁਹਾਡੇ ਸੇਵਾਦਾਰ ਹਾਂ, ਹੁਣ ਤਾਂ ਬੇਪਰਵਾਹ ਜੀ ਇਸ ਬਾਡੀ ਤੋਂ ਕੰਮ ਲੈ ਰਹੇ ਹਨ। ਪਰ ਅਸੀਂ 25 ਮਾਰਚ 1973 ’ਚ ਗੁਰੂਮੰਤਰ ਦੀ ਦਾਤ ਬਖਸ਼ਿਸ਼ ਕੀਤੀ ਸੀ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਧ-ਸੰਗਤ ਜੀ MSG ਦਾ ਮਤਲਬ ‘ਮੈਸੰਜਰ ਆਫ਼ ਗੌਡ’ ਨਹੀਂ ਹੈ। ਇਸ ਦਾ ਅਸਲ ਮਤਲਬ ਹੈ ਸਾਈਂ ਦਾਤਾ ਰਹਿਬਰ ਦਾ ਨਾਂਅ ਅਤੇ ਤਿੰਨਾਂ ਬਾਡੀਆਂ ਦਾ ਨਾਂਅ।

ਪਿਆਰੇ ਪਾਠਕੋ ਆਓ ਜਿਵੇਂ ਪੂਜਨੀਕ ਗੁਰੂ ਜੀ ਨੇ MSG ਦਾ ਪੂਰਾ ਮਤਲਬ ਸਮਝਾਇਆ ਤੁਹਾਨੂੰ ਵੀ ਸਮਝਾਉਂਦੇ ਹਾਂ।

  • M : ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ
  • S : ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
  • G : ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।