ਇੱਕਰੋਜ਼ਾ ਕ੍ਰਿਕੇਟ ਇਤਿਹਾਸ 'ਚ ਟੀਚੇ ਦਾ ਪਿੱਛਾ ਕਰਨ ਵਾਲੇ ਬੱਲੇਬਾਜ਼ਾਂ ਦੀਆਂ ਟਾਪ-5 ਪਾਰੀਆਂ
ਪਹਿਲੇ ਨੰਬਰ 'ਤੇ ਅਸਟਰੇਲੀਆ ਦੇ ਮੈਕਸਵੈੱਲ, ਜਿਨ੍ਹਾਂ ਇਸ ਵਿਸ਼ਵ ਕੱਪ 'ਚ ਅਫਗਾਨਿਸਤਾਨ ਖਿਲਾਫ ਦੌੜਾਂ ਦਾ ਪਿੱਛਾ ਕਰਦੇ ਹੋਏ 201 ਦੌੜਾਂ ਬਣਾਈਆਂ, ਇਹ ਕ੍ਰਿਕੇਟ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਹੈ।
ਦੂਜੇ ਨੰਬਰ 'ਤੇ ਪਾਕਿਸਤਾਨ ਦੇ ਫਖਰ ਜਮਾਨ ਹਨ, ਜਿਨ੍ਹਾਂ 2021 'ਚ ਦੱਖਣੀ ਅਫਰੀਕਾ ਖਿਲਾਫ ਦੌੜਾਂ ਦਾ ਪਿੱਛਾ ਕਰਦੇ ਹੋਏ 193 ਦੌੜਾਂ ਬਣਾਈਆਂ ਸਨ।
ਤੀਜੇ ਸਥਾਨ 'ਤੇ ਅਸਟਰੇਲੀਆ ਦੇ ਵਾਟਸਨ ਹਨ, ਜਿਨ੍ਹਾਂ 2011 'ਚ ਬੰਗਲਾਦੇਸ਼ ਖਿਲਾਫ ਦੂਜੀ ਪਾਰੀ 'ਚ 185 ਦੌੜਾਂ ਬਣਾਈਆਂ ਸਨ।
ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸੂਚੀ 'ਚ 2005 ਤੋਂ ਲੈ ਕੇ 2015 ਤੱਕ ਪਹਿਲੇ ਨੰਬਰ 'ਤੇ ਰਹੇ ਸਨ।
ਧੋਨੀ ਨੇ 2005 'ਚ ਸ਼੍ਰੀਲੰਕਾ ਖਿਲਾਫ ਦੌੜਾਂ ਦਾ ਪਿੱਛਾ ਕਰਦੇ ਹੋਏ (ਨਾਬਾਦ 185) ਦੌੜਾਂ ਦੀ ਪਾਰੀ ਖੇਡੀ ਸੀ।
ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਵੀ ਇਸ ਸੂਚੀ 'ਚ ਟਾਪ-5 'ਚ ਆਊਂਦੇ ਹਨ।
ਵਿਰਾਟ ਕੋਹਲੀ ਨੇ 2012 'ਚ ਪਾਕਿਸਤਾਨ ਖਿਲਾਫ ਦੂਜੀ ਪਾਰੀ 'ਚ 182 ਦੌੜਾਂ ਦੀ ਪਾਰੀ ਖੇਡੀ ਸੀ।