ਵਿਸ਼ਵ ਕੱਪ 2023 'ਚ ਹੁਣ ਤੱਕ 5 ਖਿਡਾਰੀਆਂ ਨੇ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ ਹੈ

ਪਹਿਲੇ ਨੰਬਰ 'ਤੇ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ ਇਸ ਟੂਰਨਾਮੈਂਟ 'ਚ ਸਭ ਤੋਂ ਜਿ਼ਆਦਾ ਦੌੜਾਂ ਬਣਾਈਆਂ ਹਨ, ਉਨ੍ਹਾਂ 711 ਦੌੜਾਂ 'ਚ 3 ਸੈਂਕੜੇ ਅਤੇ 5 ਅਰਧਸੈਂਕੜੇ ਜੜੇ ਹਨ

ਦੂਜੇ ਨੰਬਰ 'ਤੇ ਭਾਰਤ ਦੇ ਹੀ ਮੁਹੰਮਦ ਸ਼ਮੀ ਹਨ, ਜਿਨ੍ਹਾਂ ਨੇ ਸਿਰਫ 6 ਮੁਕਾਬਲਿਆਂ 'ਚ ਹੀ ਸਭ ਤੋਂ ਜਿ਼ਆਦਾ 23 ਵਿਕਟਾਂ ਲੈ ਕੇ ਪਹਿਲੇ ਸਥਾਨ 'ਤੇ ਹਨ।

ਤੀਜੇ ਨੰਬਰ 'ਤੇ ਭਾਰਤ ਦੇ ਹੀ ਕਪਤਾਨ ਰੋਹਿਤ ਸ਼ਰਮਾ ਹਨ, ਜਿਨ੍ਹਾਂ ਇਸ ਟੂਰਨਾਮੈਂਟ 'ਚ 124 ਦੀ ਸਟ੍ਰਾਈਕ ਰੇਟ ਨਾਲ 550 ਦੌੜਾਂ ਬਣਾ ਲਈਆਂ ਹਨ।

ਚੌਥੇ ਸਥਾਨ 'ਤੇ ਅਸਟਰੇਲੀਆ ਦੇ ਐਡਮ ਜੰਪਾ ਹਨ, ਜੋ ਮੁਹੰਮਦ ਸ਼ਮੀ ਤੋਂ ਬਾਅਦ ਸਭ ਤੋਂ ਜਿ਼ਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਹਨ।

ਇਸ ਸੂਚੀ 'ਚ ਪੰਜਵੇਂ ਨੰਬਰ 'ਤੇ ਡੇਵਿਡ ਵਾਰਨਰ ਹਨ, ਜਿਨ੍ਹਾਂ ਇਸ ਟੂਰਨਾਮੈਂਟ 'ਚ 107 ਦੀ ਸਟ੍ਰਾਈਕ ਰੇਟ ਨਾਲ 528 ਦੌੜਾਂ ਬਣਾਈਆਂ ਹਨ।