ਨਵੀਂ ਦਿੱਲੀ, (ਏਜੰਸੀ) ਸਰਕਾਰ ਨੇ ਕਿਹਾ ਕਿ ਪੈਰਿਸ ਸਮਝੌਤੇ ਤਹਿਤ ਕੀਤੀ ਗਈ ਵਚਨਬੱਧਤਾ ਦੀ ਜਦੋਂ 2018 ‘ਚ ਸਮੀਖਿਆ ਹੋਵੇਗੀ ਉਦੋਂ ਅਸੀਂ ਡੰਕੇ ਦੀ ਚੋਟ ‘ਤੇ ਕਹਾਂਗੇ ਕਿ ਅਸੀਂ ਕਾਰਬਨ ਨਿਕਾਸੀ ਦਾ ਟੀਚਾ ਪ੍ਰਾਪਤ ਕਰ ਲਿਆ ਹੈ ਲੋਕ ਸਭਾ ‘ਚ ਸੰਜੈ ਕੁਮਾਰ ਜੈਸਵਾਲ ਦੇ ਸਵਾਲ ਦੇ ਜਵਾਬ ‘ਚ ਵਾਤਾਵਰਨ ਅਤੇ ਜੰਗਲਾਤ ਮੰਤਰੀ ਅਨਿਲ ਮਾਧਵ ਦਵੇ ਨੇ ਕਿਹਾ ਕਿ ਹਾਲੇ ਭਾਰਤ ਵਚਨਬੱਧਤਾ ਨਾਲ ਦੋ ਫੀਸਦੀ ਅੱਗੇ ਚੱਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਪੈਰਿਸ ‘ਚ ਜੋ ਵਚਨਬੱਧਤਾ ਪ੍ਰਗਟ ਕੀਤੀ ਹੈ, ਉਸਨੂੰ ਪੂਰਾ ਕਰਾਂਗੇ ਦਵੇ ਨੇ ਕਿਹਾ ਕਿ 20015 ਨੂੰ ਮਾਨਕ ਮੰਨ ਕੇ 2020 ਤੱਕ ਅਤੇ ਫਿਰ 2020 ਤੋਂ 2035 ਤੱਕ ਕਾਰਬਨ ਨਿਕਾਸੀ ਨੂੰ ਘੱਟ ਕਰਨ ਦਾ ਕੰਮ ਕਰ ਰਹੇ ਹਾਂ ਉਨ੍ਹਾਂ ਨੇ ਕਿਹਾ ਕਿ ਇਸ ਲਈ ਗ੍ਰੀਨ ਇੰਡੀਆ ਮਿਸ਼ਨ ਸਮੇਤ ਅਨੇਕਾਂ ਯੋਜਨਾਵਾਂ ਪੇਸ਼ ਕੀਤੀ ਗਈਆਂ ਹਨ ਕੈਂਪਾ ਫੰਡ ‘ਚੋਂ ਵੀ ਸੂਬਿਆਂ ਨੂੰ ਧਨ ਪ੍ਰਾਪਤ ਹੋ ਰਿਹਾ ਹੈ ਇਸ ਜ਼ਰੀਏ ਖੇਤੀ ਵਨੀਕਰਨ, ਰੇਲ ਵਨੀਕਰਨ, ਸੜਕ ਵਨੀਕਰਨ, ਸਮੁੰਦਰ ਤੱਟੀ ਵਨੀਕਰਨ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਵਾਤਾਵਰਨ ਮੰਤਰੀ ਨੇ ਕਿਹਾ ਕਿ ਅਸੀਂ ਟੀਚੇ ਤੋਂ ਅੱਗੇ ਚੱਲ ਰਹੇ ਹਾਂ ਅਤੇ 2012 ਦੇ ਟੀਚੇ ਨੂੰ ਹਾਸਲ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ 2018 ‘ਚ ਖੜੇ ਹੋਵਾਂਗੇ ਉਦੋਂ ਡੰਕੇ ਦ ਜ਼ੋਰ ‘ਤੇ ਕਹਾਂਗੇ ਕਿ ਅਸੀਂ ਨਿਕਾਸੀ ਟੀਚੇ ਨੂੰ ਪੂਰਾ ਕੀਤਾ ਹੈ ਟੀਚਾ ਕਠਿਨ ਹੈ ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ
ਤਾਜ਼ਾ ਖ਼ਬਰਾਂ
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਸਾਲਾਨਾ ਪ੍ਰੀਖਿਆ ਨਤੀਜਾ ਜਾਰੀ
ਸਾਲ ਭਰ ਦੀ ਮਿਹਨਤ ਦਾ ਫਲ ਦੇਖ...
ਤਰਨਤਾਰਨ ਦੀ ਗੋਇੰਦਵਾਲ ਜ਼ੇਲ੍ਹ ’ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ
ਅੰਮ੍ਰਿਤਸਰ। ਗੈਂਗਸਟਰ ਜੱਗੂ ਭ...
ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈਆਂ ਫਸਲ ’ਤੇ ਕਿਸਾਨਾਂ ਦੇ ਦੁੱਖ ਵੰਡਾਉਣ ਦਾ ਉਪਰਾਲਾ
ਵਿਧਾਇਕ ਮੁੰਡੀਆਂ ਵੱਲੋਂ ਇੱਕ ...
ਇੰਦੌਰ: ਰਾਮਨੌਮੀ ’ਤੇ ਇੱਕ ਧਾਰਮਿਕ ਸਥਾਨ ’ਤੇ ਵੱਡਾ ਹਾਦਸਾ, ਸ਼ਰਧਾਲੂ ਫਸੇ, ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼
ਇੰਦੌਰ/ਭੋਪਾਲ (ਏਜੰਸੀ)। ਇੰਦੌ...