ਰੁਵਾਉਣਾ ਸੌਖਾ ਹੈ, ਪਰ ਹਸਾਉਣਾ ਨਹੀਂ!

Wave, Easy, Laugh!, Special Interview, Rajpal Yadav 

ਵਿਸ਼ੇਸ਼ ਇੰਟਰਵਿਊ

ਰਮੇਸ਼ ਠਾਕੁਰ

ਉਂਜ ਤਾਂ ਹੱਸਣ ਦੇ ਕਈ ਬਹਾਨੇ ਹੁੰਦੇ ਹਨ, ਪਰ ਚੁਟਕਲਾ ਹਸਾਉਣ ਦਾ ਸਭ ਤੋਂ ਮਨੋਰੰਜਕ ਜਰੀਆ ਹੁੰਦਾ ਹੈ ਸਾਡੇ ਵਿਚਕਾਰ ਵੀ ਕੁਝ ਅਜਿਹੇ ਹੀ ਹਾਸਰਸ ਕਲਾਕਾਰ ਤੇ ਅਭਿਨੇਤਾ ਹਨ, ਜੋ ਸਾਲਾਂ ਤੋਂ ਲੋਕਾਂ ਨੂੰ ਹਸਾਉਣ ਦਾ ਕੰਮ ਕਰ ਰਹੇ ਹਨ ਪਰ, ਇਸਦੇ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ ਚੁਣੌਤੀਆਂ ਕੁਝ ਘੱਟ ਨਹੀਂ ਹਨ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਰੁਆਉਣਾ ਤਾਂ ਸੌਖਾ ਹੈ ਪਰ ਹਸਾਉਣਾ ਮੁਸ਼ਕਲ ਅਭਿਨੇਤਾ ਰਾਜਪਾਲ ਯਾਦਵ ਨਾਲ ਉਨ੍ਹਾਂ ਦੀ ਇਸ ਕਲਾ ਯਾਤਰਾ ‘ਤੇ ਰਮੇਸ਼ ਠਾਕੁਰ ਨੇ ਵਿਸ਼ੇਸ਼ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:-

ਪ੍ਰਤਿਭਾ ਕਿਸੇ ਪਿੰਡ, ਕਸਬੇ ਜਾਂ ਛੋਟੇ-ਵੱਡੇ ਸ਼ਹਿਰਾਂ ਦੀ ਮੋਹਤਾਜ ਨਹੀਂ ਹੁੰਦੀ, ਜਦੋਂ ਨਿੱਖਰਦੀ ਹੈ ਤਾਂ ਬੇੜੀਆਂ ਤੋੜ ਕੇ ਆਪਣੀ ਚਮਕ ਦੀ ਪਹਿਚਾਣ ਪੂਰੀ ਕਾਇਨਾਤ ‘ਚ ਕਰਾ ਦਿੰਦੀ ਹੈ ਅਜਿਹੀ ਹੀ ਇੱਕ ਦੁਰਲੱਭ ਪ੍ਰਤਿਭਾ ਛੋਟੇ ਜਿਹੇ ਕੱਦ ਦੇ ਇਨਸਾਨ ‘ਚ ਸਮਾਈ ਹੋਈ ਸੀ, ਪਰ ਠੱਪਾ ਲੱਗਾ ਸੀ ਕਿ ਉਹ ਛੋਟੀ ਜਗ੍ਹਾ ਨਾਲ ਤਾਲੁਕ ਰੱਖਦਾ ਹੈ ਇਸ ਲਈ ਉਸਦੇ ਨਿੱਰਖਨ ਦੇ ਚਾਂਸ ਘੱਟ ਸਨ ਪਰ, ਅਜਿਹੀ ਸੋਚ ਨੂੰ ਪਿੱਛੇ ਛੱਡਦੇ ਹੋਏ ਉਸਨੇ ਅਜਿਹੀ ਕਾਮਯਾਬੀ ਹਾਸਲ ਕੀਤੀ ਜਿਸ ਨਾਲ ਸਮੁੱਚਾ ਜਗਤ ਉਸਦਾ ਦੀਵਾਨਾ ਬਣ ਬੈਠਾ ਅਭਿਨੇਤਾ ਰਾਜਪਾਲ ਯਾਦਵ ਉਸ ਕਾਮਯਾਬੀ ਦਾ ਸਾਡੇ ਸਾਹਮਣੇ ਇੱਕ ਉਦਾਹਰਨ ਹੈ, ਜਿਨ੍ਹਾਂ ਨੇ ਸਿਨੇਮਾ ਜਗਤ ਦੀ ਹਾਸਰਸ ਵਿਧਾ ‘ਚ ਨਵੇਂ ਮੁਕਾਮ ਸਥਾਪਿਤ ਕਰਕੇ ਖੁਦ ਦਾ ਨਾਂਅ ਵੀ ਦਰਜ ਕਰਾ ਦਿੱਤਾ

ਕਲਾ ਦੀ ਹਾਸਰਸ ਵਿਧਾ ਆਮ ਕਲਾ ਤੋਂ ਕਿੰਨੀ ਵੱਖਰੀ ਹੁੰਦੀ ਹੈ? 

ਇਨਸਾਨ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਰੁਆਉਂਦੇ ਤਾਂ ਸਾਰੇ ਹਨ, ਪਰ ਹਸਾਉਣ ਵਾਲੇ ਕੁਝ ਹੀ ਹੁੰਦੇ ਹਨ ਕਿਸੇ ਨੂੰ ਹਸਾਉਣਾ ਪੁੰਨ ਕਰਨ ਵਰਗਾ ਹੁੰਦਾ ਹੈ ਹਾਸਰਸ ਕਲਾ, ਆਮ ਕਲਾਕਾਰੀ ਤੋਂ ਇੱਕਦਮ ਵੱਖਰੀ ਹੁੰਦੀ ਹੈ ਹਾਸਰਸ ਲਈ ਖੁਦ ਨੂੰ ਪਹਿਲਾਂ ਤਿਆਰ ਕਰਨਾ ਪੈਂਦਾ ਹੈ ਮਾਹੌਲ ਦੇ ਹਿਸਾਬ ਨਾਲ ਖੁਦ ਨੂੰ ਢਾਲਣਾ ਪੈਂਦਾ ਹੈ ਅੱਜ ਹਾਸਰਸ ਕਲਾਕਾਰਾਂ ਦਾ ਹੜ੍ਹ ਆਇਆ ਹੋਇਆ ਹੈ, ਪਰ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੁਝ ਹੀ ਲੋਕ ਕਰ ਰਹੇ ਹਨ ਕਈ ਹਾਸਰਸ ਕਲਾਕਾਰ ਦਰਸ਼ਕਾਂ ਨੂੰ ਹਸਾਉਣ ‘ਚ ਨਾਕਾਮ ਹੋਏ ਹਨ, ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਵੀ ਬੰਦ ਹੋਈਆਂ ਖੈਰ, ਇਸ ਮਾਮਲੇ ‘ਚ ਮੈਂ ਕਿਸਮਤ ਦਾ ਧਨੀ ਹਾਂ, ਪਰਮਾਤਮਾ ਦੇ ਅਸ਼ੀਰਵਾਦ ਅਤੇ ਦਰਸ਼ਕਾਂ ਦੇ ਪਿਆਰ ਨਾਲ ਮੇਰੀ ਹਾਸਰਸ ਯਾਤਰਾ ਲਗਾਤਾਰ ਚੱਲ ਰਹੀ ਹੈ

ਤੁਹਾਡੀ ਕਲਾ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ?

ਮੈਂ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਛੋਟੇ ਪਿੰਡ ਨਾਲ ਤਾਲੁਕ ਰੱਖਦਾ ਹਾਂ ਜਦੋਂ ਛੋਟਾ ਸੀ ਉਦੋਂ ਪਿੰਡ ‘ਚ ਰਾਮਲੀਲਾ ਅਤੇ ਨਾਟਕ ਹੋਇਆ ਕਰਦੇ ਸਨ, ਉਨ੍ਹਾਂ ‘ਚ ਮੈਂ ਕੁਝ ਹੱਥ ਅਜ਼ਮਾਉਂਦਾ ਸੀ ਦੋਸਤਾਂ ਨੇ ਨੋਟਿਸ ਕੀਤਾ ਤੇ ਮੈਨੂੰ ਕਿਹਾ ਕਿ ਮੈਂ ਅੱਗੇ ਚੰਗਾ ਕਰ ਸਕਦਾ ਹਾਂ ਲੋਕਾਂ ਨੇ ਮੈਨੂੰ ਮੁੰਬਈ ਜਾਣ ਦੀ ਸਲਾਹ ਦਿੱਤੀ, ਪਰ ਮੈਂ ਉਸ ਸਮੇਂ ਐਨਾ ਪਰਿਪੱਕ ਨਹੀਂ ਹੋਇਆ ਸੀ ਕਿ ਉਦੋਂ ਕਾਦਰ ਖਾਨ, ਗੋਵਿੰਦਾ ਅਤੇ ਜਾਨੀ ਲੀਵਰ ਦੇ ਸਾਹਮਣੇ ਟਿਕ ਸਕਦਾ ਫਿਲਮਾਂ ‘ਚ ਜਦੋਂ ਮੇਰਾ ਆਗਾਜ਼ ਹੋ ਰਿਹਾ ਸੀ ਤਾਂ ਇਨ੍ਹਾਂ ਤਿੰਨਾਂ ਕਲਾਕਾਰਾਂ ਦੀ ੜਿਕੜੀ ਧੁੰਮ ਮਚਾ ਰਹੀ ਸੀ ਮੈਂ ਸਭ ਤੋਂ ਪਹਿਲਾਂ ਥਿਏਟਰ ‘ਚ ਕਿਸਮਤ ਅਜ਼ਮਾਈ ਉਸਤੋਂ ਬਾਦ ਦਿੱਲੀ ਦਾ ਰੁਖ਼ ਕੀਤਾ ਐਨਐਸਡੀ ਦੇ ਜਰੀਏ ਸਿਨੇਮਾਈ ਲੋਕਾਂ ਨਾਲ ਸੰਪਰਕ ‘ਚ ਆਇਆ ਉਸ ਤੋਂ ਬਾਦ ਯਾਤਰਾ ਸ਼ੁਰੂ ਹੋ ਗਈ

ਕਈ ਵਾਰ ਤੁਹਾਨੂੰ ਨਕਾਮੀਆਂ ਵੀ ਹੱਥ ਲੱਗੀਆਂ ਹੋਣੀਆਂ? 

ਇਨਸਾਨ ਨੂੰ ਨਕਾਮੀਆਂ ਹੀ ਤਾਂ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ ਮੈਂ ਨਿੱਜੀ ਤੌਰ ‘ਤੇ ਇਹ ਮੰਨਦਾ ਹਾਂ ਕਿ ਜਿੱਤ ਤੋਂ ਵੱਡੀ ‘ਹਾਰ’ ਹੁੰਦੀ ਹੈ ਹਾਰ ਤੁਹਾਡੇ ਅੰਦਰ ਚੰਗਾ ਕਰਨ ਦੀ ਇੱਛਾ ਪੈਦਾ ਕਰਦੀ ਹੈ ਸ਼ੁਰੂਆਤ ‘ਚ ਕਈ ਓਡੀਸ਼ਨਾਂ ‘ਚ ਮੈਂ ਨਕਾਰਿਆ ਗਿਆ ਦਰਅਸਲ ਸਭ ਤੋਂ ਵੱਡੀ ਸਮੱਸਿਆ ਮੇਰੀ ਹਾਈਟ ਰਹੀ, ਕੱਦ-ਕਾਠੀ ਦੇਖ ਕੇ ਕਈ ਵਾਰ ਮੈਨੂੰ ਹਾਰ ਮਿਲੀ ਕਈ ਫ਼ਿਲਮ ਨਿਰਦੇਸ਼ਕਾਂ ਨੇ ਮੈਨੂੰ ਦੇਖ ਕੇ ਹੀ ਚਲਦਾ ਕੀਤਾ ਪਰ ਅੱਜ ਇਸ ਖਾਸ ਚੀਜ਼ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਰੱਬ ਤੋਂ ਜਿੰਨਾ ਮੰਗਿਆ ਸੀ ਉਸ ਤੋਂ ਕਿਤੇ ਜਿਆਦਾ ਮੈਨੂੰ ਮਿਲਿਆ ਮੇਰੀ ਕਾਮਯਾਬੀ ‘ਚ ਦਰਸ਼ਕਾਂ ਦੇ ਪਿਆਰ ਦੀ ਬੜੀ ਭੂਮਿਕਾ ਰਹੀ ਧੰਨਵਾਦ ਦੇਣਾ ਚਾਹਵਾਂਗਾ, ਉਨ੍ਹਾਂ ਨੇ ਮੇਰੀ ਕਲਾਕਾਰੀ ਨੂੰ ਪਸੰਦ ਕੀਤਾ

ਤੁਸੀਂ ਜਦੋਂ ਜਨਤਕ ਥਾਵਾਂ ‘ਤੇ ਜਾਂਦੇ ਹੋ, ਤਾਂ ਲੋਕਾਂ ਤੋਂ ਕਿਹੋ-ਜਿਹੀਆਂ ਪ੍ਰਤੀਕਿਰਿਆਵਾਂ ਮਿਲਦੀਆਂ ਹਨ? 

ਮੇਰੀ ਸ਼ਕਲ ਦੇਖਦੇ ਹੀ ਲੋਕ ਹੱਸਣ ਲੱਗਦੇ ਹਨ ਇਹ ਦੇਖ ਕੇ ਮੈਂ ਵੀ ਕਈ ਵਾਰ ਅਸਹਿਜ਼ ਹੋ ਜਾਂਦਾ ਹਾਂ ਇੱਕ-ਅੱਧੀ ਵਾਰੀ ਮੈਨੂੰ ਅਜਿਹਾ ਵੀ ਮਹਿਸੂਸ ਹੋਇਆ ਕਿ ਕਿਤੇ ਮੇਰੇ ਚਿਹਰੇ ‘ਤੇ ਕੁਝ ਲੱਗਾ ਤਾਂ ਨਹੀਂ ਦਰਅਸਲ ਇੱਕ ਹਾਸ ਕਲਾਕਾਰ ਦੀ ਇਮੇਜ਼ ਲੋਕਾਂ ‘ਚ ਉਹੋ-ਜਿਹੀ ਹੀ ਬਣ ਜਾਂਦੀ ਹੈ ਜਿਵੇਂ ਪਰਦੇ ‘ਤੇ ਰਹਿੰਦੀ ਹੈ ਪਰ ਪਰਦੇ ਤੋਂ ਬਾਦ ਸਾਡਾ ਜੀਵਨ ਵੀ ਆਮ ਲੋਕਾਂ ਵਰਗਾ ਹੀ ਹੁੰਦਾ ਹੈ ਰਹੀ ਗੱਲ ਪ੍ਰਤੀਕਿਰਿਆਵਾਂ ਮਿਲਣ ਦੀ, ਤਾਂ ਲੋਕ ਮੇਰੀ ਕਲਾ ਦੀ ਤਾਰੀਫ਼ ਕਰਦੇ ਹਨ, ਹੋਰਾਂ ਤੋਂ ਚੰਗਾ ਦੱਸਦੇ ਹਨ ਇਹ ਸੁਣਕੇ ਦਿਲ ਨੂੰ ਤਸੱਲੀ ਮਿਲਦੀ ਹੈ
ਤੁਸੀਂ ਛੋਟੇ ਜਿਹੇ ਪਿੰਡ ‘ਚੋਂ ਨਿੱਕਲ ਕੇ ਸਿਨੇਮਾ ਦਾ ਹਿੱਸਾ ਬਣੇ ਹੋ, ਅਤੀਤ ਕਦੇ ਯਾਦ ਦਾ ਹਿੱਸਾ ਬਣਿਆ ਹੈ, ਅਤੀਤ ਕਦੇ ਯਾਦ ਆਉਂਦਾ ਹੈ ਤੁਹਾਨੂੰ?
ਕਿਉੁਂ ਯਾਦ ਨਹੀਂ ਆਵੇਗਾ ਇਨਸਾਨ ਕਿੰਨਾ ਵੀ ਵੱਡਾ ਕਿਉਂ ਨਾ ਬਣ ਜਾਵੇ, ਉਸਨੂੰ ਆਪਣੀ ਜ਼ਮੀਨ ਨਹੀਂ ਭੁੱਲਣੀ ਚਾਹੀਦੀ ਮੈਂ ਅੱਜ ਵੀ ਆਪਣੇ ਪਿੰਡ, ਪੁਰਾਣੇ ਦੋਸਤ, ਆਪਣੇ ਪਰਿਵਾਰ ਨਾਲ ਜੁੜਿਆ ਹੋਇਆ ਹਾਂ, ਸਭ ਦੇ ਕਰੀਬ ਰਹਿੰਦਾ ਹਾਂ ਕਾਮਯਾਬ ਹੋਏ ਇਨਸਾਨ ਨੂੰ ਇੱਕ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ, ਉਸਦੀ ਕਾਮਯਾਬੀ ‘ਚ ਇਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਹਰ ਕਿਸੇ ਦੀ ਲਾਈਫ਼ ‘ਚ ਪਰਿਵਾਰ ਅਤੇ ਦੋਸਤਾਂ ਦੀ ਭੂਮਿਕਾ ਵੱਖ-ਵੱਖ ਹੁੰਦੀ ਹੈ ਦੋਸਤ ਅੱਗੇ ਵਧਣ ਦੀ ਸਲਾਹ ਦਿੰਦੇ ਹਨ ਅਤੇ ਪਰਿਵਾਰ ਦੇ ਲੋਕ ਅੱਗੇ ਵਧਣ ਦੀ ਦੁਆ ਕਰਦੇ ਹਨ ਇਸ ਲਈ ਮੈਂ ਦੋਵਾਂ ਦੇ ਮਹੱਤਵ ਨੂੰ ਸਮਝਦਾ ਹਾਂ ਇਨਸਾਨ ਨੂੰ ਘੁਮੰਡ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਘੁਮੰਡ ਹੀ ਸਾਨੂੰ ਮਿੱਟੀ ‘ਚ ਮਿਲਾਉਣ ਦਾ ਕੰਮ ਕਰਦਾ ਹੈ

ਤੁਹਾਡਾ ਕੁਝ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ? 

ਅਤਾ-ਪਤਾ ਲਾਪਤਾ ਫਿਲਮ ਦੇ ਨਿਰਦੇਸ਼ਕ ਫਾਈਨੈਂਸਰ ਨੇ ਮੇਰੇ ‘ਤੇ ਕੇਸ ਕੀਤਾ ਸੀ ਜੋ ਦਿੱਲੀ ਦੇ ਕੜਕੜਡੁਮਾ ਅਦਾਲਤ ‘ਚ ਚੱਲ ਰਿਹਾ ਹੈ ਮੈਂ ਆਪਣਾ ਪੱਖ ਅਦਾਲਤ ਦੇ ਸਾਹਮਣੇ ਰੱਖ ਦਿੱਤਾ ਹੈ ਬਾਕੀ ਅਦਾਲਤ ‘ਤੇ ਨਿਰਭਰ ਕਰਦਾ ਹੈ ਮੈਂ ਕਾਨੂੰਨ ‘ਚ ਵਿਸ਼ਵਾਸ ਰੱਖਣ ਵਾਲਾ ਭਾਰਤ ਦਾ ਆਮ ਨਾਗਰਿਕ ਹਾਂ ਕਾਨੂੰਨ ਅਤੇ ਭਗਵਾਨ ‘ਚ ਯਕੀਨ ਰੱਖਦਾ ਹਾਂ ਖੁਦ ਕੋਈ ਗਲਤ ਕੰਮ ਨਹੀਂ ਕਰਦਾ ਕੁਝ ਦੋਸ਼ ਬੇਬੁਨਿਆਦ ਹੁੰਦੇ ਹਨ ਜੋ ਅਦਾਲਤਾਂ ‘ਚ ਧਰਾਸ਼ਾਹੀ ਹੋ ਜਾਂਦੇ ਹਨ ਦੇਖੋ, ਜਦੋਂ ਤੁਸੀਂ ਚੰਗਾ ਕਰਦੇ ਹੋ ਤਾਂ ਵਿਵਾਦਾਂ ਦਾ ਜੁੜਨਾ ਵੀ ਸੁਭਾਵਿਕ ਹੋ ਜਾਂਦਾ ਹੈ ਪਰ ਖੁਦ ਵੱਲੋਂ ਕਦੇ ਕਿਸੇ ਵਿਵਾਦ ਨੂੰ ਜਨਮ ਨਹੀਂ ਦੇਣਾ ਚਾਹੀਦਾ

ਸਿਆਸੀ ਆਗੂ ਬਣਨ ਦੀ ਵੀ ਚਾਹਤ ਹੈ, ਤੁਸੀਂ ਇੱਕ ਸਿਆਸੀ ਪਾਰਟੀ ਵੀ ਬਣਾਈ ਸੀ?

ਬਣਾਈ ਸੀ ਨਹੀਂ, ਬਣਾਈ ਹੈ ਪਾਰਟੀ ਨੇ ਪਿਛਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਈ ਉਮੀਦਵਾਰ ਵੀ ਉਤਾਰੇ ਸਨ ਪਰ ਤੁਹਾਨੂੰ ਪਤਾ ਹੈ ਮੋਦੀ ਯੁੱਗ ‘ਚ ਚੰਗੀਆਂ-ਚੰਗੀਆਂ ਪਾਰਟੀਆਂ ਦੀ ਵੀ ਹਵਾ ਨਿੱਕਲੀ ਹੋਈ ਹੈ ਤਾਂ ਭਲਾ ਨਵੀਂ ਪਾਰਟੀ ਕਿਵੇਂ ਟਿਕ ਸਕੇਗੀ ਚੰਗੇ ਸਮੇਂ ਦਾ ਇੰਤਜ਼ਾਰ ਹੈ ਅਨੁਕੂਲ ਸਮੇਂ ਦੇ ਨਾਲ ਪਾਰਟੀ ਦੀ ਸਰਗਰਮੀ ਤੁਹਾਨੂੰ ਦਿਖਾਈ ਦੇਣ ਲੱਗੇਗੀ ਅੰਦਰ ਖਾਤੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਸਾਡਾ ਮਕਸਦ ਜਨਤਾ ਦੀ ਸੇਵਾ ਕਰਨਾ ਹੈ, ਸੱਤਾ ਹਾਸਲ ਕਰਨਾ ਨਹੀਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।