ਮੰਤਰੀ ਦਾ ਇੰਤਜਾਰ, 4 ਘੰਟੇ ਤੋਂ ਕਿਸਾਨ ਹੋ ਰਹੇ ਹਨ ਪਰੇਸ਼ਾਨ

ਮੰਤਰੀ ਦਾ ਇੰਤਜਾਰ, 4 ਘੰਟੇ ਤੋਂ ਕਿਸਾਨ ਹੋ ਰਹੇ ਹਨ ਪਰੇਸ਼ਾਨ

ਚੰਡੀਗੜ੍ਹ ( ਅਸ਼ਵਨੀ ਚਾਵਲਾ)। ਪੰਜਾਬ ਦੀਆਂ ਮੰਡੀਆਂ ‘ਚ ਅੱਜ ਤੋਂ ਖਰੀਦ ਸ਼ੁਰੂ ਹੋ ਗਈ ਹੈ ਪਰ ਇਥੇ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਪਹਿਲਾਂ ਤੋਂ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬਾ ਪੱਧਰੀ ਖਰੀਦ ਦੀ ਸ਼ੁਰੂਆਤ ਚੰਡੀਗੜ੍ਹ ਨੇੜੇ ਖਰੜ ਦੀ ਅਨਾਜ ਮੰਡੀ ਤੋਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸ਼ੁਰੂ ਕਰਵਾਉਣੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕਿਸਾਨ ਆਪਣੀ ਫਸਲ ਲੈ ਕੇ ਸਵੇਰੇ 9 ਵਜੇ ਮੰਡੀ ਵਿੱਚ ਪਹੁੰਚ ਗਏ ਪਰ 2 ਵਜੇ ਤੱਕ ਖਰੀਦ ਦੀ ਸ਼ੁਰੂਆਤ ਕਰਵਾਉਣ ਲਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਹੀ ਇੰਤਜਾਰ ਹੋ ਰਿਹਾ ਹੈ।

ਪਿਛਲੇ 4 ਘੰਟਿਆਂ ਤੋਂ ਕਦੇ ਕਿਸਾਨ ਮੰਡੀ ਬੋਰਡ ਅਧਿਕਾਰੀਆਂ ਦੇ ਦੁਆਲੇ ਹੁੰਦੇ ਹਨ ਜਾਂ ਆੜ੍ਹਤੀਆਂ ਨੂੰ ਫੜ ਲੈਂਦੇ ਹਨ। ਪਰ ਭਾਰਤ ਭੂਸ਼ਨ ਆਸ਼ੂ ਦੇ ਅਜੇ ਤੱਕ ਨਾ ਆਉਣ ਕਰਕੇ ਖਰੀਦ ਸ਼ੁਰੂ ਨਹੀਂ ਹੋ ਪਾਈ ਹੈ। ਕੁਝ ਇਹੋ ਜਿਹਾ ਹੀ ਹਾਲ ਪੰਜਾਬ ਦੀਆਂ ਦੂਜੀਆਂ ਮੰਡੀਆਂ ਦਾ ਵੀ ਹੈ। ਜਿਥੇ ਵਿਧਾਇਕਾਂ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਕੋਈ ਵਿਧਾਇਕ 2 ਘੰਟੇ ਲੇਟ ਆ ਰਿਹਾ ਹੈ ਕੋਈ 3 ਘੰਟੇ ਲੇਟ ਆ ਰਿਹਾ ਹੈ। ਅਜਿਹੇ ‘ਚ ਪਰੇਸ਼ਾਨ ਸਿਰਫ਼ ਕਿਸਾਨ ਹੀ ਹੋ ਰਿਹਾ ਹੈ ਕਿਉਂਕਿ ਕਿਸਾਨ ਕੋਲ ਨਾ ਤਾਂ ਪੀਣ ਵਾਲਾ ਪਾਣੀ ਹੈ ਨਾ ਖਾਣ ਲਈ ਰੋਟੀ ਹੈ ਉੱਤੋਂ ਇੰਤਜਾਰ ਵੱਖਰਾ ਕਰਨਾ ਪੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।