ਵਿਜੈ ਰੂਪਾਣੀ ਹੋਣਗੇ ਗੁਜਰਾਤ ਦੇ ਅਗਲੇ ਮੁੱਖ ਮੰਤਰੀ

ਗਾਂਧੀਨਗਰ। ਗੁਜਰਾਤ ‘ਚ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੀ ਸ੍ਰੀਮਤੀ ਆਨੰਦੀਬੇਨ ਪਟੇਲ ਦੇ ਉੱਤਰਾਧਿਕਾਰੀ ਦੇ ਤੌਰ ‘ਤੇ ਸੱਤਾਧਾਰੀ ਭਾਜਪਾ ਪਾਰਟੀ ਦੇ ਵਿਧਾਇਕ ਦਲ ਨੇ ਅੱਜ ਪਾਰਟੀ ਦੇ ਸੂਬਾ ਪ੍ਰਧਾਨ ਸਹਿ ਨਿਵਰਤਮਾਨ ਟਰਾਂਸਪੋਰਟ ਮੰਤਰੀ ਵਿਜੈ ਰੂਪਾਣੀ ਨੂੰ ਆਪਣਾ ਆਗੂ ਚੁਣ ਲਿਆ।
ਮੁੱਖ ਮੰਤਰੀ ਅਹੁਦੇ ਦੀ ਦੌੜ ‘ਚ ਸਭ ਤੋਂ ਅੱਗੇ ਦੱਸੇ ਜਾ ਰਹੇ ਨਿਤਿਨ ਪਟੇਲ ਨੂੰ ਦਲ ਦਾ ਉਪਨੇਤਾ ਚੁਣਿਆ ਗਿਆਹੈ ਤੇ ਉਹ ਸੂਬੇ ਦੇ ਅਗਲੇ ਉਪ ਮੁੱਖ ਮੰਤਰੀ ਹੋਣਗੇ।