ਗੁਜਰਾਤ ਦੇ 16ਵੇਂ ਮੁੱਖ ਮੰਤਰੀ ਬਣੇ ਵਿਜੈ ਰੂਪਾਨੀ, ਨਿਤਿਨ ਉਪ ਮੁੱਖ ਮੰਤਰੀ

ਗਾਂਧੀਨਗਰ। ਵਿਜੈ ਰੂਪਾਣੀ ਗੁਜਰਾਤ ਦੇ16ਵੇਂ ਮੁੱਖ ਮੰਤਰੀ ਬਣ ਗÂੈ ਹਨ। ਅੱਜ ਉਨ੍ਹਾਂ ਨੂੰਨੂੰ ਗਾਂਧੀਨਗਰ ‘ਚ ਅਹੁਦੇ ਤੇ ਭੇਤ ਗੁਪਤ ਰੱਖਣ ਦੀ  ਸਹੁੰ ਚੁਕਾਈ ਗਈ। ਇਸ ਤੋਂ ਇਲਾਵਾ ਨਿਤਿਨ ਪਟੇਲ ਨੇ ਉਪ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਹੋਰ ਮੰਤਰੀਆਂ ਨੂੰ ਰਾਜਪਾਲ ਨੇ ਸਹੁੰ ਚੁਕਾਈ। ਸਹੁੰ ਗ੍ਰਹਿਣ ਸਮਾਰੋਹ ‘ਚ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਵਿੱਤ ਮੰਤਰੀ ਅਰੁਣ ਜੇਤਲੀ ਹਾਜ਼ਰ ਸਨ। ਇਸ ਤੋਂ ਇਲਾਵਾ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਸਮਾਰੋਹ ‘ਚ ਸ਼ਾਮਲ ਹੋਏ। ਰੂਪਾਨੀ ਕੈਬਨਿਟ ‘ਚ ਕੁੱਲ 25 ਮੰਤਰੀ ਹੋਣਗੇ। ਵਜਾਰਤ ‘ਚ 7 ਪਟੇਲ ਮੰਤਰੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2014 ‘ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਨੰਦੀਬੇਨ ਪਟੇਲ ਨੂੰ ਭਾਜਪਾ ਨੇ ਮੁੱਖ ਮੰਤਰੀ ਬਣਾਇਆ ਸੀ। ਪਰ ਪ੍ਰਸ਼ਾਸਨਿਕ ਪੱਧਰ ‘ਤੇ ਉਨ੍ਹਾਂ ਦੀਆਂ ਨਾਕਾਮੀਆਂ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਹਟਾਉਣ ‘ਤੇ ਵਿਚਾਰਾਂ ਚੱਲ ਰਹੀਆਂ ਹਨ। ਲਗਭਗ ਹਫ਼ਤਾ ਪਹਿਲਾਂ ਆਨੰਦੀਬੇਨ ਨੇ ਫੇਸਬੁੱਕ ‘ਤੇ ਆਪਣਾ ਅਸਤੀਫ਼ਾ ਸੌਂਪਦਿਆਂ ਅਹੁਦੇ ਤੋਂ ਹਟਣ ਦੀ ਗੱਲ ਕਹੀ ਸੀ।