ਵਿਅਤਨਾਮ ਨੇ ਦੱ.ਚੀਨ ਸਾਗਰ ‘ਤੇ ਤਾਇਨਾਤ ਕੀਤੇ ਰਾਕਟ ਲਾਂਚਰ

ਹਾਂਗਕਾਂਗ। ਵਿਅਤਨਾਮ ਨੇ ਦੱਖਣੀ ਚੀਨ ਸਾਗਰ ਦੇ ਕਈ ਵਿਵਾਦਿਤ ਦੀਪਾਂ ‘ਤੇ ਚੁੱਪ-ਚੁਪੀਤੇ ਆਪਣੀ ਪਕੜ ਮਜ਼ਬੂਤ ਕਰਦਿਆਂ ਉਥੇ ਨਵੇਂ ਰਾਕਟ ਲਾਂਚਰ ਤਾਇਨਾਤ ਕੀਤੇ ਹਨ ਜੋ ਚੀਨ ਦੇ ਰਨਵੇ (ਹਵਾਈ ਪੱਟੀ) ਤੇ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ‘ਚ ਸਮਰੱਥ ਹਨ।
ਕੂਟਨੀਤੀਵਾਨਾਂ ਤੇ ਫੌਜ ਅਧਿਕਾਰੀਆਂ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਅਨੁਸਾਰ ਵਿਅਤਨਾਮ ਨੇ ਹਾਲ ਦੇ ਮਹੀਨਿਆਂ ‘ਚ ਵਿਵਾਦ ਭਰੀ ਸਪ੍ਰੈਟਲੀ ਦੀਪ ‘ਚ ਪੰਜ ਥਾਵਾਂ ‘ਤੇ ਰਾਕਟ ਲਾਂਚਰ ਤਾਇਨਾਤ ਕੀਤੇ ਹਨ। ਇਸ ਕਦਮ ਨਾਲ ਵਿਅਤਨਾਮ ਤੇ ਚੀਨ ਦਰਮਿਆਨ ਤਣਾਅ ਵਧ ਸਕਦਾ ਹੈ।