ਵਿਧਾਨ ਸਭਾ ਚੋਣਾਂ : ਨਵੰਬਰ ‘ਚ ਲੱਗ ਜਾਵੇਗਾ ਚੋਣ ਜ਼ਾਬਤਾ!

ਚੰਡੀਗੜ੍ਹ। ਪੰਜਾਬ ‘ਚ ਢਾਈ ਮਹੀਨਿਆਂ ਬਾਅਦ ਨਵੰਬਰ ਮਹੀਨੇ ‘ਚ ਚੋਣ ਜ਼ਾਬਤਾ ਲੱਗ ਸਕਦਾ ਹੈ। ਸੂਤਰਾਂ ਮੁਤਾਬਕ ਚੋਣ ਕਮਿਸ਼ਨਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ ‘ਚ ਹੀ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਵੋਟਰ ਸੂਚੀ ਸਮੇਂ ਸਿਰ ਤਿਆਰ ਹੋ ਜਾਂਦੀਆਂ ਹਨ ਤਾਂ ਤੀਜੇ ਹਫ਼ਤੇ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਮੁਤਾਬਕ ਪੰਜਾਬ ਸਰਕਾਰ ਕੋਲ ਢਾਈ ਮਹੀਨਿਆਂ ਦਾ ਹੀ ਸਮਾਂ ਬਚਿਆ ਹੈ।
ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ 22 ਅਤੇ 23 ਅਗਸਤ ਨੂੰ ਚੰਡੀਗੜ੍ਹ ਦਾ ਦੌਰਾ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ। ਚੋਣ ਕਮਿਸ਼ਨ ਦੀ ਯੋਜਨਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਪਹਿਲੇ ਗੇੜ ਨਾਲ ਹੀ ਪੰਜਾਬ ਦਾ ਕੰਮ ਨੇਪਰੇ ਚਾੜ੍ਹ ਦਿੱਤਾ ਜਾਵੇ। ਉੱਤਰ ਪ੍ਰਦੇਸ਼ ‘ਚ ਕਈ ਗੇੜਾਂ ‘ਚ ਵੋਟਾਂ ਪੈਣਗੀਆਂ ਪਰ ਪੰਜਾਬ ਦੀਆਂ 117 ਸੀਟਾਂ ‘ਤੇ ਇੱਕ ਮੁਸ਼ਤ ਹੀ ਵੋਟਿੰਗ ਕਰਵਾਈ ਜਾਵੇਗੀ।