ਏਜੰਸੀ
ਜਲੰਧਰ, 13 ਦਸੰਬਰ।
ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਤਿੰਨ ਸਾਥੀਆਂ ਨੂੰ ਪੁਲਿਸ ਨੇ ਯਮੁਨਾਨਗਰ (ਹਰਿਆਣਾ) ਦੇ ਛਛਰੌਲੀ ਇਲਾਕੇ ‘ਚੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਵਿੱਕੀ ਗੌਂਡਰ ਦੀ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਗੌਂਡਰ ਦੀ ਉਕਤ ਗੱਡੀ ਬੀਤੀ ਰਾਤ ਇੱਥੇ ਪਲਟ ਗਈ ਸੀ ਅਤੇ ਉਹ ਹਥਿਆਰਾਂ ਨੂੰ ਮੌਕੇ ‘ਤੇ ਛੱਡ ਕੇ ਸਾਥੀਆਂ ਸਮੇਤ ਉੱਥੋਂ ਫਰਾਰ ਹੋ ਗਿਆ।
ਪ੍ਰੈਸ ਕਾਨਫਰੰਸ ਦੌਰਾਨ ਐੱਸ. ਪੀ. ਰਾਜੇਸ਼ ਕਾਲੀਆ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੈਂਗਸਟਰ ਵਿੱਕੀ ਗੌਂਡਰ ਦੀ ਗੱਡੀ ਪਲਟਣ ਦੀ ਸੂਚਨਾ ਮਿਲੀ। ਸੂਚਨਾ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੀ ਪੁਲਿਸ ਨੇ ਸਾਂਝੀ ਮੁਹਿੰਮ ਚਲਾ ਕੇ ਵਿੱਕੀ ਗੌਂਡਰ ਦੇ ਤਿੰਨ ਸਾਥੀਆਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਵਿਅਕਤੀਆਂ ਕੋਲੋਂ ਲੁੱਟੀ ਹੋਈ ਕਾਰ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਨਾਭਾ ਜੇਲ ਬ੍ਰੇਕ ਦੇ ਮੁੱਖ ਸਾਜਿਸ਼ਘਾੜੇ ਵਿੱਕੀ ਗੌਂਡਰ ਦੇ ਛਛਰੌਲੀ ਜੰਗਲ ‘ਚ ਲੁਕੇ ਹੋਣ ਦਾ ਸ਼ੱਕ ਸੀ, ਜਿਸ ਦੇ ਆਧਾਰ ‘ਤੇ ਹਰਿਆਣਾ ਅਤੇ ਪੰਜਾਬ ਪੁਲਸ ਵੱਲੋਂ ਸਾਂਝੇ ਤੌਰ ‘ਤੇ ਸਰਚ ਮੁਹਿੰਮ ਚਲਾਈ ਗਈ। ਫਾਰਚਿਊਨਰ ਗੱਡੀ ਜੋ ਬਰਾਮਦ ਕੀਤੀ ਗਈ ਹੈ, ਉਹ ਇਨ੍ਹਾਂ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਕੋਲੋਂ ਗਨ ਪੁਆਇੰਟ ‘ਤੇ ਲੁੱਟੀ ਸੀ। ਪੁਲਿਸ ਨੇ ਯਮੁਨਾਨਗਰ ਨਾਲ ਲੱਗਦੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਪੁਲਸ ਵੱਲੋਂ ਸਰਚ ਮੁਹਿੰਮ ਚਲਾ ਕੇ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।