ਸਲਾਹੂਦੀਨ ਦੀ ਗਿੱਦੜ ਧਮਕੀ ‘ਤੇ ਸਰਕਾਰ ਵੱਲੋਂ ਦਹਾੜ

ਨਵੀਂ ਦਿੱਲੀ। ਕਸ਼ਮੀਰ ਨੂੰ ਲੈ ਕੇ ਹਿਜਬੁਲ ਮੁਜਾਹਿਦੀਨ ਚੀਫ਼ ਸਈਅ ਸਲਾਹੁਦੀਨ ਦੀ ਪਰਮਾਣੂ ਜੰਗ ਦੀ ਗਿੱਦੜ ਧਮਕੀ ‘ਤੇ ਸਰਕਾਰ ਨੇ ਦਹਾੜਦਿਆਂ ਤਿੱਖਾ ਹਮਲਾ ਕੀਤਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਉਸ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਸਲਾਹੁਦੀਨ ਹੈ ਕੌਣ ਤੇ ਉਸ ਨੂੰ ਕਸ਼ਮੀਰ ਬਾਰੇ ਬੋਲਣ ਦਾ ਅਧਿਕਾਰ ਕਿਸ ਨੇ ਦਿੱਤਾ। ਸਰਕਾਰ ਨੇ ਕਿਹਾ ਕਿ ਅਜਿਹੀਆਂ ਧਮਕੀਆਂ ਨਾਲ ਕੁਝ ਨਹੀਂ ਹੋਵੇਗਾ।
ਇਸਤੋਂ ਪਹਿਲਾਂ ਹਿਜਬੁਲ ਚੀਫ਼ ਸਲਾਹੁਦੀਨ ਨ ੇਕਿਹਾ ਕਿ ਪਾਕਿਸਤਾਨ ਨੈਤਿਕ, ਰਾਜਨੀਤਿਕ ਅਤੇ ਸੰਵਿਧਾਨਕ ਆਧਾਰ ‘ਤੇ ਕਸ਼ਮੀਰ ‘ਚ ਅਜਾਦੀ ਦੀ ਅੰਦੋਲਨ ਦੇ ਸਮਰਥਨ ਲਈ ਵਚਨਬੱਧ ਹੈ। ਸਲਾਹੁਦੀਨ ਨੇ ਭਾਰਤ ਨੂੰ ਪਰਮਾਣੂ ਜੰਗ ਦੀ ਧਮਕੀ ਦਿੰਦਿਆਂ ਕਿਹਾ ਸੀ ਕਿ ਖੁਦਾ ਨੇ ਚਾਹਿਆ ਤਾਂ ਇਸ ਲਈ ਸਭ ਕੁਝ ਇੱਥੇ ਮੌਜ਼ੂਦ ਹੈ।