ਉੱਤਰਾਖੰਡ : ਬਾਗੀ ਵਿਧਾਇਕਾਂ ਦੀ ਅਪੀਲ ‘ਤੇ ਸੁਣਵਾਈ 19 ਅਕਤੂਬਰ ਨੂੰ

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਉੱਤਰਾਖੰਡ ਵਿਧਾਨ ਸਭਾ ਸਪੀਕਰ ਵੱਲੋਂ ਅਯੋਗ ਠਹਿਰਾਏ  ਜਾਣ ਦੇ ਖਿਲਾਫ਼ ਸਾਬਕਾ ਬਾਗੀ ਕਾਂਗਰਸੀ ਵਿਧਾਇਕਾਂ ਦੀਆਂ ਪਟੀਸ਼ਨਾਂ ਦੀ ਸੁਣਵਾਈ 19 ਅਕਤੂਬਰ ਤੱਕ ਲਈ ਅੱਜ ਮੁਲਤਵੀ ਕਰ ਦਿੱਤੀ। ਉੱਚ ਅਦਾਲਤ ਨੈ ਕਿਹਾ ਕਿ ਮਾਮਲਾ ਗੰਭੀਰ ਹੈ, ਇਸ ‘ਚ ਵਿਧਾਇਕਾਂ ਦੀ ਮੁਅੱਤਲੀ ਸਮੇਤ ਉਨ੍ਹਾਂ ਦੇ ਮਹੱਤਵਪੂਰਨ ਮਾਮਲ ੇਸ਼ਾਮਲ ਹਨ, ਇਸ ਲਈ ਸੁਣਾਵਈ ‘ਚ ਥੋੜ੍ਹਾ ਹੋਰ ਸਮਾਂ ਲੱਗੇਗਾ।