ਉੱਤਰ ਪ੍ਰਦੇਸ਼ ਵਿੱਚ 30 ਸੀਟਾਂ ‘ਤੇ ਚੋਣ ਲੜੇਗਾ ਅਕਾਲੀ ਦਲ, ਗਠਜੋੜ ਕਰਨ ਬਾਰੇ ਕੋਈ ਚਰਚਾ ਨਹੀਂ

ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਮਲੂਕਾ ਨੇ ਇਥੇ ਯੂ.ਪੀ. ਚੋਣਾਂ ਬਾਰੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉੱਤਰ ਪ੍ਰਦੇਸ਼ ਵਿੱਚ ਵੱਡੇ ਪੱਧਰ ‘ਤੇ ਚੋਣਾਂ ਵਿੱਚ ਉੱਤਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰ ਸਕਦਾ ਹੈ, ਉਸ ਇਲਾਕੇ ਵਿੱਚ ਯੂ.ਪੀ. ਦੀਆਂ 30 ਸੀਟਾਂ ਹਨ ਇਸ ਲਈ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ 30 ਸੀਟਾਂ ‘ਤੇ ਹੀ ਆਪਣੇ ਉਮੀਦਵਾਰ ਉਤਾਰਨ ‘ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਨਾਲ ਫਿਲਹਾਲ ਯੂ.ਪੀ. ਵਿੱਚ ਗਠਜੋੜ ਕਰਨ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਭਾਜਪਾ ਨਾਲ ਤਾਂ ਸਿਰਫ਼ ਦਿੱਲੀ ਅਤੇ ਪੰਜਾਬ ਸਣੇ ਕੇਂਦਰ ਸਰਕਾਰ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਗਠਜੋੜ ਵਿੱਚ ਚਲ ਰਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਇਕੱਲੇ ਚੋਣ ਲੜਨ ਬਾਰੇ ਹੀ ਵਿਚਾਰ ਕਰ ਰਹੀਂ ਹੈ ਪਰ ਜੇਕਰ ਕਿਸੇ ਫ੍ਰੰਟ ‘ਤੇ ਭਾਜਪਾ ਨਾਲ ਯੂ.ਪੀ. ਵਿੱਚ ਵੀ ਗਠਜੋੜ ਕਰਨ ਬਾਰੇ ਚਰਚਾ ਹੁੰਦੀ ਹੈ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹੀ ਆਖ਼ਰੀ ਫੈਸਲਾ ਲੈਣਗੇ ਅਤੇ ਪਾਰਟੀ ਉਸ ਫੈਸਲੇ ਅਨੁਸਾਰ ਯੂ.ਪੀ. ਵਿੱਚ ਜਾ ਕੇ ਕੰਮ ਕਰੇਗੀ।