ਉੱਤਰ ਪ੍ਰਦੇਸ਼ ਵਿਧਾਨ ਮੰਡਲ ਦਾ ਮਾਨਸੂਨ ਸੈਸ਼ਨ ਕੱਲ੍ਹ ਤੋਂ

ਲਖਨਊ। ਉੱਤਰ ਪ੍ਰਦੇਸ਼ ਵਿਧਾਨ ਮੰਡਲ ਦਾ ਮਾਨਸੂਨ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਲਈ ਸੁਰੱਖਿਆ ਦੇ ਵੱਡੇ ਬੰਦੋਬਸਤ ਕੀਤੇ ਗਏ ਹਨ।
ਵਿਧਾਨਸਭਾ ਸਪੀਕਰ ਮਾਤਾ ਪ੍ਰਸਾਦ ਪਾਂਡੇ ਨੇ ਸਦਨ ਦੀ ਕਾਰਵਾਈ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਮੰਗਿਆ ਹੈ ਤੇ ਇਸ ਲਈ ਅੱਜ ਸਰਵ ਪਾਰਟੀ ਆਗੂਆਂ ਦੀ ਮੀਟਿੰਗ ਵੀ ਸੱਦੀ ਗਈ ਹੈ।