ਉੱਤਰੀ ਕੋਰੀਆ ਦੇ ਮਿਜ਼ਾਇਲ ਪ੍ਰੀਖਣ ‘ਤੇ ਅਮਰੀਕਾ ਦੀ ਨਜ਼ਰ

ਵਾਸ਼ਿੰਗਟਨ। ਅਮਰੀਕਾ ਨੇ ਉੱਤਰ ਕੋਰੀਆ ਵੱਲੋਂ ਪਣਡੁੱਬੀ ਦੇ ਮਾਧਿਅਮ ਨਾਲ 480 ਕਿਲੋਮੀਟਰ ਦੂਰ ਤੱਕ ਮਾਰ ਕਰਨ ਵਾਲੀ ਬੈਲਸਟਿਕ ਮਿਜ਼ਾਇਲ ਦੇ ਪ੍ਰੀਖਣ ‘ਤੇ ਨਜ਼ਰ ਰੱਖੀ ਤੇ ਉਸ ਦੀ ਨਿਗਰਾਨੀ ਕੀਤੀ।
ਉੱਤਰੀ ਕੋਰੀਆ ਦੀ ਮਿਜ਼ਾਇਲ ਜਾਪਾਨ ਦੇ ਸਮੁੰਦਰੀ ਖੇਤਰ ‘ਚ ਜਾ ਕੇ ਡਿੱਗੀ।
ਅਮਰੀਕਾ ਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ।