ਅਮਰੀਕਾ ਨੇ ਪਾਕਿ ਨੂੰ 30 ਕਰੋੜ ਦੀ ਮਿਲਟਰੀ ਮੱਦਦ ਰੋਕੀ

ਵਾਸ਼ਿੰਗਟਨ। ਪੇਂਟਾਗਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਫੌਜੀ ਮੱਦਦ ਰੋਕ ਦਿੱਤੀ ਹੈ। ਰੱਖਿਆ ਮੰਤਰੀ ਐਸ਼ਟਨ ਕਾਰਟਨ ਨੇ ਕਾਂਗਰਸ ਨੂੰ ਇਸ ਗੱਲ ਦਾ ਪ੍ਰਮਾਣ ਪੱਤਰ ਦੇਣ ਤੋਂ ਨਾਂਹ ਕਰ ਦਿੱਤੀ ਕਿ ਪਾਕਿਸਤਾਨ ਖੂੰਖਾਰ ਅੱਤਵਾਦੀ ਸੰਗਠਨ ਹੱਕਾਨੀ ਨੈੱਟਵਰਕ ਖਿਲਾਫ਼ ਵਾਧੂ ਕਾਰਵਾਈ ਕਰ ਰਿਹਾ ਹੈ। ਕਾਂਗ੍ਰੇਸ਼ਨਲ ਪ੍ਰਮਾਣਪੱਤਰ ਦੀ ਘਾਟ ‘ਚ ਪੇਂਟਾਗਨ ਨੇ ਗਠਜੋੜ ਸਹਿਯੋਗ ਫੰਡ ਤਹਿਤ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਮੱਦਦ ਨੂੰ ਰੋਕ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਹ ਰਕਮ ਅਫ਼ਗਾਨਿਸਤਾਨ ‘ਚ ਅਮਰੀਕੀ ਅਭਿਆਨਾਂ ਦੇ ਸਹਿਯੋਗ ਲਈ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਖ਼ਰਚ ਦੀ ਅਦਾਇਗੀ ਵਜੋਂ ਹੁੰਦੀ ਹੈ।