ਵਾਸ਼ਿੰਗਟਨ। ਅਮਰੀਕਾ ਦੇ 72 ਸਾਂਸਦਾਂ ਦੇ ਇੱਕ ਗਰੁੱਪ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਦਲਾਈ ਲਾਮੀ ਦੇ ਤਿੱਬਤ ਪਰਤਣ ਦੇ ਅਧਿਕਾਰ ਦਾ ਜਨਤਕ ਤੌਰ ‘ਤੇ ਸਮੱਰਥਨ ਕਰਨ ਤੇ ਚੀਨ ਦੇ ਜੇਲ੍ਹ ‘ਚ ਸੜ ਰਹੇ ਸਾਰੇ ਰਾਜਨੀਤਿਕ ਕੈਦੀਆ ਦੀ ਤੁਰੰਤ ਤੇ ਬਿਨਾਂ ਸ਼ਰਤ ਰਿਹਾਈ ਲਈ ਸੱਦਾ ਦਿੰਦਿਆਂ ਅਪੀਲ ਕੀਤੀ ਹੈ।
ਸਾਂਸਦਾਂ ਨੇ ਓਬਾਮਾ ਨੂੰ ਇੱਕ ਚਿੱਠੀ ‘ਚ ਕਿਹਾ ਹੈ ਕਿ ਅਸੀਂ ਇਹ ਕਹਿਣ ਲਈ ਚਿੱਠੀ ਲਿਖ ਰਹੇ ਹਾਂ ਕਿ ਅਹੁਦੇ ‘ਤੇ ਰਹਿੰਦਿਆਂ ਤੁਸੀਂ ਆਪਣੇ ਬਾਕੀ ਕਾਰਜਕਾਲ ਦੌਰਾਨ ਤਿੱਬਤ ਦੇ ਲੋਕਾਂ ਦਾ ਸਮੱਰਥਨ ਕਰਨ ਦੇ ਯਤਨ ਤੇਜ਼ ਕਰੋ।