ਉਰਜਿਤ ਪਟੇਲ ਰਿਜਰਵ ਬੈਂਕ ਦੇ ਗਵਰਨਰ ਨਿਯੁਕਤ

ਨਵੀਂ ਦਿੱਲੀ। ਸਰਕਾਰ ਨੇ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਉਰਜਿਤ ਪਟੇਲ ਨੂੰ ਸ੍ਰੀ ਰਘੂਰਾਮ ਰਾਜਨ ਦੀ ਜਗ੍ਹਾ ‘ਤੇ ਕੇਂਦਰੀ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਹੈ।
ਸ੍ਰੀ ਰਾਜਨ ਦਾ ਕਾਰਜਕਾਲ ਚਾਰ ਸਤੰਬਰ ਨੂੰ ਸਮਾਪਤ ਹੋ ਰਿਹਾ ਹੈ।
ਨਵੇਂ ਗਵਰਨਰ ਦੀ ਸੂਚੀ ‘ਚ ਕਈ ਨਾਵਾਂ ‘ਤੇ ਵਿਚਾਰ ਚੱਲ ਰਿਹਾ ਸੀ ਤੇ ਸਰਕਾਰ ਨੇ ਆਖ਼ਰਕਾਰ ਸ੍ਰੀ ਪਟੇਲ ਨੂੰ ਇਸ ਅਹੁਦੇ ‘ਤੇ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ।