ਚੰਡੀਗੜ੍ਹ ਵਾਲਿਆਂ ਦੀ ਅਨੋਖੀ ਦੀਵਾਲੀ

ਜ਼ਰੂਰਤਮੰਦਾਂ ਨੂੰ ਰਾਸ਼ਨ, ਮਠਿਆਈ, ਕੰਬਲ ਅਤੇ ਦੀਵੇ ਵੰਡ ਕੇ ਅਤੇ ਪੌਦੇ ਲਗਾ ਕੇ ਮਨਾਈ ਦੀਵਾਲੀ

ਚੰਡੀਗੜ੍ਹ (ਐਮ ਕੇ ਸ਼ਾਇਨਾ)। ਦੇਸ਼ ਵਿਦੇਸ਼ ਵਿਚ ਸਾਰੇ ਭਾਰਤੀ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਨੇ ਪੰਜ ਸਾਲਾਂ ਬਾਅਦ ਆਪਣੇ ਪੀਰੋ ਮੁਰਸ਼ਿਦ ਸੰਗ ਦੀਵਾਲੀ ਮਨਾਈ ਹੈ। ਚੰਡੀਗੜ੍ਹ ਵਿੱਚ ਵੀ ਇਸ ਵਾਰ ਡੇਰਾ ਪ੍ਰੇਮੀਆਂ ਦੁਆਰਾ ਧੂਮਧਾਮ ਨਾਲ ਦਿਵਾਲੀ ਮਨਾਈ ਗਈ। ਚੰਡੀਗੜ੍ਹ ਦੇ ਨਾਮ ਚਰਚਾ ਘਰ ਵਿੱਚ ਡੇਰਾ ਪ੍ਰੇਮੀਆਂ ਨੇ ਦੀਵੇ ਜਗਾਏ ਅਤੇ ਮਿਠਾਈਆਂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਪੂਜਨੀਕ ਪਿਤਾ ਜੀ ਦੇ ਭਜਨ ਲਗਾ ਕੇ ਨੱਚ ਕੇ ਖੁਸ਼ੀ ਮਨਾਈ। ਇਸ ਦੌਰਾਨ ਸਾਧ ਸੰਗਤ ਨੇ ਆਸਮਾਨ ਵਿਚ ਆਤਿਸ਼ਬਾਜ਼ੀਆਂ ਛੱਡੀਆਂ ਜਿਸ ਦੇ ਦਿਲ ਖਿੱਚਵੇਂ ਨਜ਼ਾਰੇ ਨੇ ਸਭ ਦਾ ਮਨ ਮੋਹ ਲਿਆ। ਏਥੇ ਦੱਸਣਯੋਗ ਹੈ ਕਿ ਤਿਉਹਾਰਾਂ ਮੌਕੇ ਹਰ ਕੋਈ ਆਪਣੇ ਆਪ ਵਿੱਚ ਰੁੱਝਿਆ ਹੁੰਦਾ ਹੈ

ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਤਿਉਹਾਰ ਨੂੰ ਦੂਜਿਆਂ ਦੀ ਭਲਾਈ ਕਰਕੇ ਮਨਾਉਂਦੇ ਹਨ। ਇਸੇ ਤਹਿਤ ਬਲਾਕ ਚੰਡੀਗੜ੍ਹ ਦੇ ਸੇਵਾਦਾਰਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਦੀਵਾਲੀ ਦੇ ਮੌਕੇ ਤੇ ਰਾਸ਼ਨ, ਮਠਿਆਈ, ਕੰਬਲ ਅਤੇ ਦੀਵੇ ਵੰਡੇ ਗਏ। ਬਲਾਕ ਭੰਗੀਦਾਸ ਰਣਬੀਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਤੁਹਾਨੂੰ ਆਪਣਾ ਹਰ ਦਿਨ ਦੂਜਿਆਂ ਲਈ ਭਲਾਈ ਕਰਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਅਜਿਹੇ ਪਰਿਵਾਰ ਹੁੰਦੇ ਹਨ ਜੋ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਦੀਵਾਲੀ ਨਹੀਂ ਮਨਾ ਪਾਉਂਦੇ। ਇਸੇ ਲਈ ਬਲਾਕ ਚੰਡੀਗੜ੍ਹ ਦੀ ਸੰਗਤ ਦੁਆਰਾ ਜ਼ਰੂਰਤਮੰਦਾਂ ਨੂੰ ਰਾਸ਼ਨ, ਮਠਿਆਈ, ਕੰਬਲ ਅਤੇ ਦੀਵੇ ਵੰਡ ਕੇ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾ ਕੇ ਮਨਾਈ ਦੀਵਾਲੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ ਮਾਨਵਤਾ ਭਲਾਈ ਦੇ ਕੰਮ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ