ਸਰਵ ਪਾਰਟੀ ਮੀਟਿੰਗ- ਮਕਬੂਜਾ ਕਸ਼ਮੀਰ ਵੀ ਜੰਮੂ-ਕਸ਼ਮੀਰ ਦਾ ਹਿੱਸਾ : ਮੋਦੀ

ਨਵੀਂ ਦਿੱਲੀ। ਕਸ਼ਮੀਰ ਦੇ ਮੌਜ਼ੂਦਾ ਹਾਲਾਤ ‘ਤੇ ਚਰਚਾ ਲਈ ਅੱਜ ਬਲਾਈ ਗਈ ਸਰਵ ਪਾਰਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੌਮੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਪਰ ਸਾਨੂੰ ਜੰਮੂ-ਕਸ਼ਮੀਰ ਦੇ ਲੋਕਾਂ ਦਾ ਭਰੋਸਾ ਜਿੱਤਣਾ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਕਬੂਜ਼ਾ ਕਸ਼ਮੀਰ ਵੀ ਜੰਮ-ਕਸ਼ਮੀਰ ਦਾ ਹਿੱਸਾ ਹੈ। ਸਰਵਪਾਰਟੀ ਬੈਠਕ ‘ਚ ਉਨ੍ਹਾਂ ਨੇ ਖੁਸ਼ੀ ਵੀ ਪ੍ਰਗਟਾਈ  ਕਿ ਜੰਮੂ ਕਸ਼ਮੀਰ ਦੇ ਮੁੱਦੇ ‘ਤੇ ਸਾਰੀਆਂ ਪਾਰਟੀਆਂ ਦਾ ਸੁਰ ਇੱਕ ਸੀ।