ਸਲਾਮਤੀ ਕੌਂਸਲ ‘ਚ ਕੀਤੀ ਗਈ ਉੱਤਰੀ ਕੋਰੀਆ ਦੀ ਮਿਜ਼ਾਇਲ ਪ੍ਰੀਖਣ ‘ਤੇ ਚਰਚਾ

ਸੰਯੁਕਤ ਰਾਸ਼ਟਰ। ਅਮਰੀਕਾ ਤੇ ਜਾਪਾਨ ਦੀ ਅਪੀਲ ‘ਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਉੱਤਰੀ ਕੋਰੀਆ ਦੇ ਨਵੇਂ ਮਿਜ਼ਾਇਲ ਪ੍ਰੀਖਣ ‘ਤੇ ਚਰਚਾ ਲਈ ਇੱਕ ਗੁਪਤ ਬੈਠਕ ਬੁਲਾਈ ਗਈ।
ਉੱਤਰੀ ਕੋਰੀਆ ਨੇ ਕੱਲ੍ਹ ਪਣਡੁੱਬੀ ਮਾਧਿਅਮ ਤੋਂ 500 ਕਿਲੋਮੀਟਰ ਦੂਰ ਤੱਕ ਮਾਰ ਕਰਨ ਵਾਲੀ ਬੈਲਸਿਟਿਕ ਮਿਜਾਇਲ ਦਾ ਪ੍ਰੀਖਣ ਕੀਤਾ ਸੀ। ਮਿਜ਼ਾਇਲ ਜਾਪਾਨ ਦੇ ਸਮੁੰਦਰ ਖੇਤਰ ‘ਚ ਜਾ ਕੇ ਡਿੱਗੀ ਸੀ।