ਭਿਵੰਡੀ ‘ਚ ਦੋ ਮੰਜਲਾ ਇਮਾਰਤ ਡਿੱਗੀ, 2 ਮੌਤਾਂ

ਕਈਆਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ
ਠਾਣੇ। ਮਹਾਰਾਸ਼ਟਰ ਦੇ ਭਿਵੰਡੀ ਸ਼ਹਿਰ ‘ਚ ਅੱਜ ਸਵੇਰੇ ਇੱਕ ਦੋ ਮੰਜਿਲਾ ਇਮਾਰਤ ਢਹਿ ਗਈ ਜਿਸ ‘ਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖਦਸਾ ਹੈ। ਇੱਕ ਸੀਨੀਅਰ ਨਿਗਮ ਅਧਿਕਾਰੀ ਸੰੋਤਸ਼ ਕਦਮ ਨੇ ਦੱਸਿਆ ਕਿ ਕਲਿਆਣ ਰੋਡ ‘ਤ ਹਨੂੰਮਾਨ ਮੇਕਾੜੀ ਇਲਾਕੇ ‘ਚ ਸਵੇਰੇ ਅੱਠ ਵਜੇ ਇੱਕ ਦੋ ਮੰਜਿਲਾ ਇਮਾਰਤ ਢਹਿ ਗਈ ਤੇ ਉਥੇ ਰਹਿਣ ਵਾਲੇ ਲੋਕ ਮਲਬੇ ਹੇਠਾਂ ਫਸ ਗਏ।
ਭਿਵੰਡੀ ਦੇ ਤਹਿਸੀਲਦਾਰ ਵੈਸ਼ਾਲੀ ਲੰਬਾਟੇ ਨੇ ਦੱਸਿਆ ਕਿ ਇਹ ਇਮਾਰਤ ਖ਼ਤਰਨਾਕ ਇਮਾਰਤਾਂ ਦੀ ਸੂਚੀ ‘ਚ ਸ਼ਾਮਲ ਸੀ। ਇਮਾਰਤ ਬਹੁਤ ਪੁਰਾਣੀ ਸੀ ਤੇ ਲੋਕਾਂ ਨੂੰ ਇਮਾਰਤ ਖਾਲੀ ਕਰਨ ਦਾ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਸੀ।