ਸੰਘਣੀ ਧੁੰਦ ਨੇ ਲਈਆਂ ਦੋ ਜਾਨਾਂ

Dead, Road Accident

ਸੱਚ ਕਹੂੰ ਨਿਊਜ਼
ਬਟਾਲਾ, 17 ਦਸੰਬਰ

ਪਿੰਡ ਮੂਲੋਵਾਲੀ ਦੇ ਮੋੜ ‘ਤੇ ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਪਿੰਡ ਮੂਲੋਵਾਲੀ ਵਾਸੀ ਕੁਲਵੰਤ ਸਿੰਘ ਪੁੱਤਰ ਸੂਰਤਾ ਸਿੰਘ ਅਤੇ ਪ੍ਰਗਟ ਸਿੰਘ ਪੁੱਤਰ ਅਜੈਬ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਡੇਰਾ ਬਾਬਾ ਨਾਨਕ ਤੋਂ ਰਾਸ਼ਨ ਲੈ ਕੇ ਘਰ ਵਾਪਸ ਆ ਰਹੇ ਸਨ ਕਿ ਪਿੰਡ ਮੂਲੋਵਾਲੀ ਦੇ ਮੋੜ ‘ਤੇ ਸੰਘਣੀ ਧੁੰਦ ਕਾਰਨ ਬਿਜਲੀ ਵਾਲੇ ਪੋਲ ਦੀ ਖਿੱਚ ਨਾਲ ਮੋਟਰਸਾਈਕਲ ਟਕਰਾਅ ਗਿਆ

ਇਸ ਦੁਰਘਟਨਾ ‘ਚ ਕੁਲਵੰਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪ੍ਰਗਟ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹਾਦਸੇ ਦੌਰਾਨ ਜ਼ਖਮੀ ਹੋਏ ਪਰਗਟ ਸਿੰਘ ਨੂੰ ਇਲਾਜ ਲਈ ਫਤਿਹਗੜ੍ਹ ਚੂੜੀਆਂ ਲਿਜਾਇਆ ਜਾ ਰਿਹਾ ਸੀ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਹ ਰਸਤੇ ‘ਚ ਹੀ ਦਮ ਤੋੜ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।