ਮੁਹਾਲੀ ਹਮਲੇ ਦੇ ਦੋ ਮੁਲਜ਼ਮ ਨੋਇਡਾ ਦੇ ਸੈਕਟਰ 10 ਸਥਿਤ ਝੁੱਗੀਆਂ ਤੋਂ ਗ੍ਰਿਫ਼ਤਾਰ

Mohali-Blast

ਮੁਹਾਲੀ ਹਮਲੇ ਦੇ ਦੋ ਮੁਲਜ਼ਮ ਨੋਇਡਾ ਦੇ ਸੈਕਟਰ 10 ਸਥਿਤ ਝੁੱਗੀਆਂ ਤੋਂ ਗ੍ਰਿਫ਼ਤਾਰ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁਹਾਲੀ ਹਮਲੇ ਸਬੰਧੀ ਵੱਡੀ ਖਬਰ ਆ ਰਹੀ ਹੈ। ਪੰਜਾਬ ਪੁਲਿਸ ਨੇ ਇਸ ਹਮਲੇ ਦੇ ਦੋ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਹੈ। ਇਹ ਦੋਵੇਂ ਮੁਲਜ਼ਮ ਨੋਇਡਾ ਦੇ ਸੈਕਟਰ-10 ਤੋਂ ਫੜੇ ਗਏ ਹਨ। ਪੰਜਾਬ ਪੁਲਿਸ ਨੇ ਨੋਇਡਾ ਪੁਲਿਸ ਤੋਂ ਮੱਦਦ ਮੰਗੀ ਸੀ ਦੋਵੇਂ ਸੂਬਿਆਂ ਦੀ ਪੁਲਿਸ ਨੇ ਆਪ੍ਰਸ਼ੇਨ ਚਲਾ ਕੇ ਮੁਹਾਲੀ ਹਮਲੇ ਦੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਆਪਣੇ ਸੂਬੇ ’ਚ ਲੈ ਕੇ ਗਈ ਹੈ। ਪੰਜਾਬ ਪੁਲਿਸ ਨੇ ਨੋਇਡਾ ਦੇ ਸੈਕਟਰ 10 ਸਥਿਤ ਝੁੱਗੀਆਂ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੱਲ੍ਹ ਹੀ ਪੰਜਾਬ ਪੁਲਿਸ ਨੇ ਆਰਪੀਜੀ ਹਮਲੇ ਦੀ ਗੁੱਥੀ ਸੁਲਝਾਈ ਸੀ

ਪੰਜਾਬ ਪੁਲਿਸ ਨੇ ਬੀਤੀ 9 ਮਈ ਨੂੰ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਕੈਨੇਡਾ ’ਚ ਰਹਿ ਰਹੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲਾਂਡਾ ਹਮਲੇ ਦਾ ਮਾਸਟਰਮਾਈਂਡ ਸੀ। ਪੁਲਿਸ ਡੀਜੀਪੀ ਵੀ. ਕੇ. ਭਾਵਰਾ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਸੀ ਕਿ ਲਾਂਡਾ ਨੇ ਸੋਮਵਾਰ ਸ਼ਾਮ ਨੂੰ ਮੁਹਾਲੀ ’ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈਡ ਕੁਆਰਟਰ ’ਤੇ ਅੱਦਵਾਦੀ ਹਮਲਾਕ ਕਰਵਾਉਣ ਲਈ ਆਰਪੀਜੀ, ਏਕੇ-47 ਤੇ ਲਾਜਿਸਟਿਕ ਸਹਾਇਤਾ ਲਈ ਅਪਰਾਧੀਆਂ ਦਾ ਸਥਾਨਕ ਨੈਟਵਰਕ ਦਿੱਤਾ ਸੀ। ਲਾਂਡਾ (33), ਜੋ ਕਿ ਤਰਨਤਾਰਨ ਦਾ ਨਿਵਾਸੀ ਹੈ ਤੇ 2017 ’ਚ ਕੈਨੇਡਾ ਭੱਜ ਗਿਆ ਸੀ। ਪਾਕਿਸਤਾਨ ਦੇ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਸੀ। ਰਿੰਦਾ ਬੱਬਰ ਖਾਲਸਾ ਇੰਡਰਨੈਸ਼ਨਲ (ਬੀਕੇਆਈ) ’ਚ ਸ਼ਾਮਲ ਹੋ ਗਿਆ ਸੀ।

ਸ੍ਰੀ ਭਾਵਰਾ ਨੇ ਦੱਸਿਆ ਕਿ ਪੁਲਿਸ ਨੇ ਹਮਲੇ ਦੀ ਯੋਜਨਾ ਬਣਾਉਣ ਤੇ ਹਮਲਾਵਰਾਂ ਨੂੰ ਸਥਾਨਕ ਲਾਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ’ਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨਾਂ ਦੀ ਪਛਾਣ ਨਿਸ਼ਾਨ ਸਿੰਘ (ਮੂਲ ਤੌਰ ’ਤੇ ਤਰਨਤਾਰਨ ਨਿਵਾਸੀ), ਜਗਦੀਪ ਸਿੰਘ ਕੰਗ (ਮੁਹਾਲੀ ਨਿਵਾਸੀ), ਅੰਮ੍ਰਿਤਸਰ ਨਿਵਾਸੀ ਕੰਵਰਜੀਤ ਸਿੰਘ ਉਰਫ ਕੰਵਰ ਬਾਠ (40), ਤਰਨਤਾਰਨ ਨਿਵਾਸੀ ਬਲਜਿੰਦਰ ਸਿੰਘ ਉਰਫ ਰੈਂਬੋ (41) ਅੰਮ੍ਰਿਤਸਰ ਨਿਵਾਸੀ ਬਲਜੀਤ ਕੌਰਨ ਉਰਫ ਸੁਖੀ (50) ਤੇ ਅਨੰਤ ਦੀਪ ਸਿੰਘ ਉਰਫ ਸੋਨੂੰ (32) ਵਜੋਂ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਕੋਲੋਂ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਹਾਲ ਹੀ ’ਚ ਆਰਪੀਜੀ ਦੀ ਸਲੀਵ ਵੀ ਬਰਾਮਦ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ