ਸਿੰਗਾਪੁਰ ‘ਚ ਹੋ ਸਕਦੀ ਹੈ ਟਰੰਪ-ਕਿਮ ਦੀ ਸਿਖਰ ਮੀਟਿੰਗ

Trump-Kim, Top, Meeting, May, Place, Singapore

ਏਜੰਸੀ, ਸੋਲ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਦਰਮਿਆਨ ਜੂਨ ‘ਚ ਹੋਣ ਵਾਲੀ ਸਿਖਰ ਮੀਟਿੰਗ ਸਿੰਗਾਪੁਰ ‘ਚ ਹੋ ਸਕਦੀ ਹੈ। ਦੱਖਣੀ ਕੋਰੀਆਈ ਅਖਬਾਰ ‘ਚੋਸੁਨ ਇਲਬੋ ‘ ਨੇ ਸੋਮਵਾਰ ਨੂੰ ਪ੍ਰਕਾਸ਼ਿਤ ਆਪਣੀ ਖਬਰ ‘ਚ ਉਕਤ ਗੱਲ ਕਹੀ ਹੈ। ਟਰੰਪ ਨੇ ਬੀਤੇ ਹਫਤੇ ਕਿਹਾ ਸੀ ਕਿ ਦੋਵਾਂ ਆਗੂਆਂ ਦਰਮਿਆਨ ਹੋਣ ਵਾਲੀ ਸਿਖਰ ਮੀਟਿੰਗ ਲਈ ਤਾਰੀਖ ਅਤੇ ਜਗ੍ਹਾ ਤੈਅ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਅਤੇ ਕੋਰੀਆਈ ਸ਼ਾਸਕ ਦਰਮਿਆਨ ਇਹ ਪਹਿਲੀ ਮੀਟਿੰਗ ਹੋਵੇਗੀ ਜ਼ਿਆਦਾ ਜਾਣਕਾਰੀ ਦਿੱਤੇ ਬਿਨਾ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਅਸੀਂ ਇਸ ਦਾ ਜਲਦ ਹੀ ਐਲਾਨ ਕਰਾਂਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।