ਬਲਾਕ ਬੱਲੂਆਣਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਘਰ ਘਰ ਲਹਿਰਾਇਆ ਜਾ ਰਿਹਾ ਤਿਰੰਗਾ

ਦੇਸ਼ ਭਗਤੀ ਦੇ ਗੀਤਾਂ ਦੇ ਨਾਲ ਪੋਸਟਾਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ

ਫਾਜ਼ਿਲਕਾ (ਰਜਨੀਸ਼ ਰਵੀ)। ਦੇਸ਼ ਭਰ ਵਿੱਚ ਆਜ਼ਾਦੀ ਦਾ 75 ਵਾਂ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਉਥੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਚਲਦੇ ਹੋਏ ਜਿਲ੍ਹਾ ਫਾਜ਼ਿਲਕਾ ਸਾਧ ਸੰਗਤ ਆਪਣੇ ਘਰਾਂ ’ਤੇ ਵਪਾਰਕ ਅਦਾਰਿਆਂ ਅਤੇ ਨਾਮ ਚਰਚਾ ਘਰਾ ਵਿਖੇ ਦੇਸ਼ ਦੀ ਆਣ ਬਾਨ ਅਤੇ ਸ਼ਾਨ ਤਿਰੰਗੇ ਨੂੰ ਲਹਿਰਾ ਰਹੀ ਹੈ।

ਇਸ ਸਬੰਧੀ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਤੋਂ ਮਿਲੀਆਂ ਸੂਚਨਾ ਅਨੁਸਾਰ ਬਲਾਕ ਬੱਲੂਆਣਾ ਦੀ ਸਾਧ ਸੰਗਤ ਵੱਲੋਂ ਬੜੀ ਸ਼ਰਧਾ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜੋਸ਼ ਨਾਲ ਆਪਣੇ ਘਰਾਂ ਵਪਾਰਕ ਅਦਾਰਿਆਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਦੇ ਨਾਲ ਸੋਸ਼ਲ ਮੀਡੀਆ ਉੱਪਰ ਸ਼ੇਅਰ ਹੋ ਰਹੀਆਂ ਪੋਸਟਾਂ ਵਿੱਚ ਜਿੱਥੇ ਦੇਸ਼ ਭਗਤੀ ਦੇ ਗੀਤਾਂ ਨਾਲ ਚਲਾਏ ਜਾ ਹਨ। ਉੱਥੇ ਪੂਜਨੀਕ ਗੁਰੂ ਜੀ ਦਾ ਗੀਤ ਜੀਏਂਗੇ ਮਰੇਂਗੇ ਮਰ ਮਿਟੇਂਗੇ ਦੇਸ਼ ਕੇ ਲੀਏ ਸ਼ਰਧਾਲੂਆਂ ਵੱਲੋਂ ਤਿੰਰਗਾ ਲਹਿਰਾਉਦੇ ਦੀਆਂ ਪੋਸਟਾਂ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ