ਕਿਸਾਨਾਂ ਵੱਲੋਂ ਪੰਜਾਬ ਭਰ ’ਚ ਰੇਲ ਚੱਕਾ ਜਾਮ ਕਰਨ ਪਿੱਛੋਂ ਜ਼ਮੀਨਾਂ ’ਤੇ ਧੱਕੇ ਨਾਲ ਕਬਜ਼ੇ ਲੈਣ ਤੋਂ ਪਿੱਛੇ ਮੁੜੀ ਮਾਨ ਸਰਕਾਰ

Fight

ਅੰਮ੍ਰਿਤਸਰ (ਰਾਜਨ ਮਾਨ)। ਭਾਰਤ ਮਾਲਾ ਪ੍ਰੋਜੇਕਟ ਵਾਸਤੇ ਜਮੀਨਾਂ ਐਕੁਆਇਰ ਕਰਨ ਲਈ ਗੁਰਦਾਸਪੁਰ ਵਿਖੇ ਪੁਲਿਸ ਬਲ ਦੀ ਵਰਤੋਂ ਕਰਕੇ ਤਸ਼ੱਦਦ ਕਰਨ ਅਤੇ ਕਿਸਾਨਾਂ ਮਜਦੂਰਾਂ ਨੂੰ ਜੇਲ੍ਹਾਂ ਚ ਡੱਕਣ, ਮਾਵਾਂ-ਭੈਣਾਂ ਤੇ ਬਜ਼ੁਰਗਾਂ ਦੀ ਕੁੱਟ ਮਾਰ ਕਰਕੇ ਕਬਜ਼ਾ ਲੈਣ ਖਿਲਾਫ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੱਤ ਜਗ੍ਹਾ ਜਲੰਧਰ ਕੇਂਟ, ਅੰਮਿ੍ਰਤਸਰ, ਤਰਨ ਤਾਰਨ,ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ ਜਿਲ੍ਹਿਆਂ ਵਿੱਚ ਰੇਲ ਚੱਕਾ ਜਾਮ ਕਰਕੇ ਸਰਕਾਰ ਨੂੰ ਪਿੱਛੇ ਮੁੜਨ ਤੇ ਮਜਬੂਰ ਕਰ ਦਿੱਤਾ ਗਿਆ। (Punjab Farmers)

Punjab Farmers

ਇਹ ਜਾਣਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਚ ਪ੍ਰਸ਼ਾਸ਼ਨ ਦੁਆਰਾ ਕੀਤੇ ਗਏ ਕਬਜ਼ੇ ਜਥੇਬੰਦੀ ਵੱਲੋਂ ਵਾਪਿਸ ਕਿਸਾਨਾਂ ਨੂੰ ਕਰਵਾ ਦਿੱਤੇ ਗਏ। ਮੋਰਚੇ ਦੌਰਾਨ ਜਿਲ੍ਹਾ ਅੰਮਿ੍ਰਤਸਰ ਐੱਸ.ਐੱਸ. ਪੀ. ਦਿਹਾਤੀ ਸਤਿੰਦਰਪਾਲ ਸਿੰਘ ਅਤੇ ਐਸ ਡੀ ਐੱਮ ਅੰਮਿ੍ਰਤਸਰ 1 ਮਨਕੰਵਲ ਚਾਹਲ ਨੇ ਉੱਚ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਨਾਲ ਲੰਬੀ ਗੱਲ ਦੇ ਦੌਰ ਮਗਰੋਂ ਦੇਵੀਦਾਸਪੁਰ ਰੇਲ ਧਰਨੇ ਤੇ ਆ ਕੇ ਅਸ਼ਵਾਸ਼ਨ ਦਿੱਤਾ ਗਿਆ ਕਿ ਪੂਰੇ ਪੰਜਾਬ ਵਿਚ ਕੈਂਪ ਲਾ ਕੇ ਅਧਿਕਾਰੀ ਆਰਬਿਟਰੇਸ਼ਨ ਦੇ ਪ੍ਰੋਸੈਸ ਨੂੰ ਨੇਪਰੇ ਚੜ੍ਹਾਉਣ ਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਇਸਨੂੰ ਸਮਾਂਬੰਦ ਕੀਤਾ ਜਾਵੇਗਾ। ਜਿੰਨਾ ਸਮਾਂ ਸਾਰੇ ਕੇਸਾਂ ਦਾ ਨਿਪਟਾਰਾ ਨਹੀਂ ਹੋ ਜਾਂਦਾ ਓਨਾ ਸਮਾਂ ਕਿਸਾਨਾਂ ਜਮੀਨਾਂ ਤੇ ਕਬਜ਼ਾ ਨਹੀਂ ਲਿਆ ਜਾਵੇਗਾ।

ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਤਹਿ | Punjab Farmers

ਸੀਐੱਮ ਪ੍ਰਿੰਸੀਪਲ ਸੈਕਟਰੀ ਵੀਨੂੰ ਪ੍ਰਸਾਦ ਅਤੇ ਸਬੰਧਿਤ ਉੱਚ ਅਧਿਕਾਰੀਆਂ ਨਾਲ 24 ਮਈ 2023 ਨੂੰ ਮੀਟਿੰਗ ਤਹਿ ਕੀਤੀ ਗਈ ਹੈ . ਇਸੇ ਤਰਾਂ ਸਾਰੇ ਧਰਨਾ ਸਥਲਾ ਤੇ ਲੋਕਲ ਉੱਚ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਇਹ ਅਸ਼ਵਾਸ਼ਨ ਦੁਆਇਆ। ਇਸ ਮੌਕੇ ਬੋਲਦੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਹਮੇਸ਼ਾ ਲੋਕ ਹੱਕਾਂ ਲਈ ਜਾਨ ਹੂਲਵੇ ਸੰਘਰਸ਼ਾਂ ਲਈ ਤਿਆਰ ਹੈ ਅਤੇ ਅਗੇ ਆਉਣ ਵਾਲੇ ਸਮੇ ਵਿਚ ਵੀ ਭਗਵੰਤ ਮਾਨ ਅਜਿਹੇ ਫੈਸਲੇ ਕਰਨ ਲੱਗੇ ਪਹਿਲਾਂ ਵਿਚਾਰ ਜਰੂਰ ਕਰੇ . ਅੰਤ ਵਿੱਚ ਜਬਰਦਸਤ ਨਾਹਰੇਬਾਜ਼ੀ ਕਰਕੇ ਧਰਨੇ ਸਮਾਪਤ ਕਰ ਦਿੱਤੇ ਗਏ।

Punjab Farmers

ਇਸ ਮੌਕੇ ਸੂਬਾਈ ਆਗੂ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿੱਧਵਾਂ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰ ਬਾਲਾ, ਗੁਰਬਚਨ ਸਿੰਘ ਚੱਬਾ, ਪਰਮਜੀਤ ਸਿੰਘ ਭੁੱਲਾ, ਸਤਨਾਮ ਸਿੰਘ ਮਾਣੋਚਾਹਲ, ਹਰਜਿੰਦਰ ਸਿੰਘ ਸ਼ਕਰੀ, ਜਗਦੀਸ਼ ਸਿੰਘ ਮਨਸਾ, ਹਰਵਿੰਦਰ ਸਿੰਘ ਮਸਾਣੀਆਂ, ਸਲਵਿੰਦਰ ਸਿੰਘ ਜਾਣੀਆਂ ਸਮੇਤ ਸਮੂਹ ਜਿਲ੍ਹਿਆਂ ਦੇ ਆਗੂ ਅਤੇ ਹਜ਼ਾਰਾਂ ਕਿਸਾਨ ਮਜਦੂਰ ਅਤੇ ਮਾਤਾਵਾਂ ਬੀਬੀਆਂ ਹਾਜ਼ਿਰ ਸਨ।